ਡੀਜ਼ਲ ਅਤੇ ਪੈਟਰੋਲ

Delhi News: ਦਿੱਲੀ ‘ਚ ਪੁਰਾਣੇ ਡੀਜ਼ਲ ਅਤੇ ਪੈਟਰੋਲ ਵਾਹਨਾਂ ‘ਤੇ ਸਖ਼ਤੀ

ਦਿੱਲੀ, 28 ਜੂਨ 2025: ਦਿੱਲੀ ਸਰਕਾਰ ਨੇ ਰਾਜਧਾਨੀ ‘ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਪੁਰਾਣੇ ਵਾਹਨਾਂ ਲਈ ਸਖ਼ਤ ਕਦਮ ਚੁੱਕਿਆ ਹੈ। 1 ਜੁਲਾਈ, 2025 ਤੋਂ 10 ਸਾਲ ਤੋਂ ਵੱਧ ਪੁਰਾਣੀਆਂ ਡੀਜ਼ਲ ਕਾਰਾਂ ਅਤੇ 15 ਸਾਲ ਤੋਂ ਵੱਧ ਪੁਰਾਣੀਆਂ ਪੈਟਰੋਲ ਕਾਰਾਂ ਨੂੰ ਦਿੱਲੀ ‘ਚ ਨਾ ਤਾਂ ਈਂਧਨ ਮਿਲੇਗਾ ਅਤੇ ਨਾ ਹੀ ਉਨ੍ਹਾਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਯਾਨੀ ਪੈਟਰੋਲ ਪੰਪਾਂ ‘ਤੇ ਇਨ੍ਹਾਂ ਵਾਹਨਾਂ ਲਈ ਪੂਰੀ ਤਰ੍ਹਾਂ ‘ਨੋ ਐਂਟਰੀ’ ਹੋਵੇਗੀ। ਇਸ ਤੋਂ ਇਲਾਵਾ ਜੇਕਰ ਅਜਿਹਾ ਕੋਈ ਵਾਹਨ ਪਾਇਆ ਜਾਂਦਾ ਹੈ, ਤਾਂ ਉਸਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ।

ਦਿੱਲੀ ਸਰਕਾਰ ਦੇ ਇਸ ਨਵੇਂ ਫੈਸਲੇ ‘ਚ 15 ਸਾਲ ਤੋਂ ਵੱਧ ਪੁਰਾਣੇ CNG ਵਾਹਨਾਂ ਨੂੰ ਫਿਲਹਾਲ ਛੋਟ ਦਿੱਤੀ ਗਈ ਹੈ। ਯਾਨੀ, ਜੇਕਰ ਤੁਹਾਡੀ ਕਾਰ CNG ‘ਤੇ ਚੱਲਦੀ ਹੈ ਅਤੇ ਇਸਦੀ ਮਿਆਦ 15 ਸਾਲ ਤੋਂ ਵੱਧ ਹੈ, ਤਾਂ ਤੁਹਾਨੂੰ ਈਂਧਨ ਪ੍ਰਾਪਤ ਕਰਨ ‘ਚ ਵੀ ਕੋਈ ਸਮੱਸਿਆ ਨਹੀਂ ਹੋਵੇਗੀ। ਸਰਕਾਰ ਵੱਲੋਂ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਇਸ ਪਾਬੰਦੀ ਦਾ ਦਾਇਰਾ ਸਿਰਫ਼ ਡੀਜ਼ਲ ਅਤੇ ਪੈਟਰੋਲ ਵਾਹਨਾਂ ਤੱਕ ਸੀਮਿਤ ਹੋਵੇਗਾ।

ਸਰਕਾਰ ਨੇ ਕਿਹਾ ਹੈ ਕਿ ਇਨ੍ਹਾਂ ਪੁਰਾਣੇ ਵਾਹਨਾਂ ਦੀ ਪਛਾਣ ਆਟੋਮੈਟਿਕ ਨੰਬਰ ਪਲੇਟ ਪਛਾਣ (ANPR) ਕੈਮਰਿਆਂ ਨਾਲ ਕੀਤੀ ਜਾਵੇਗੀ। ਜੋ ਕਿ ਦਿੱਲੀ ਦੇ ਸਾਰੇ ਪੈਟਰੋਲ ਅਤੇ CNG ਪੰਪਾਂ ‘ਤੇ ਲਗਾਏ ਗਏ ਹਨ। ਜਿਵੇਂ ਹੀ ਕੋਈ ਵਾਹਨ ਫਿਊਲ ਸਟੇਸ਼ਨ ‘ਚ ਦਾਖਲ ਹੁੰਦਾ ਹੈ, ਕੈਮਰਾ ਉਸਦੀ ਨੰਬਰ ਪਲੇਟ ਨੂੰ ਸਕੈਨ ਕਰੇਗਾ ਅਤੇ ਵਾਹਨ ਪੋਰਟਲ ਤੋਂ ਸਿੱਧਾ ਵਾਹਨ ਦੇ ਰਜਿਸਟ੍ਰੇਸ਼ਨ ਡੇਟਾ, ਫਿਊਲ ਦੀ ਕਿਸਮ ਅਤੇ ਉਮਰ ਦੀ ਜਾਂਚ ਕਰੇਗਾ।

ਜੇਕਰ ਵਾਹਨ ਨਿਰਧਾਰਤ ਮਾਪਦੰਡਾਂ ਅਨੁਸਾਰ ਐਂਡ-ਆਫ-ਲਾਈਫ (EoL) ਸ਼੍ਰੇਣੀ ‘ਚ ਆਉਂਦਾ ਹੈ, ਤਾਂ ਪੈਟਰੋਲ ਪੰਪ ਆਪਰੇਟਰ ਨੂੰ ਤੁਰੰਤ ਚੇਤਾਵਨੀ ਮਿਲੇਗੀ ਅਤੇ ਉਸ ਵਾਹਨ ਨੂੰ ਫਿਊਲ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਮੌਕੇ ‘ਤੇ ਹੀ ਜ਼ਬਤ ਕਰ ਲਿਆ ਜਾਵੇਗਾ।

Read More: Delhi News: ਦਿੱਲੀ ਚ ਇੱਕ ਵੱਡਾ ਬਦਲਾਅ, ਰਾਜਧਾਨੀ ‘ਚ 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

Scroll to Top