ਲੁਧਿਆਣਾ ‘ਚ ਟ੍ਰੇਨ ‘ਤੇ ਕੀਤਾ ਪਥਰਾਅ

ਲੁਧਿਆਣਾ 6 ਸਤੰਬਰ 2024: ਲੁਧਿਆਣਾ ਦੇ ਨੇੜਲੇ ਰੇਲਵੇ ਸਟੇਸ਼ਨ (railway station) ਬਧੋਵਾਲ ‘ਚ ਟ੍ਰੇਨ ‘ਤੇ ਸ਼ਰਾਰਤੀ ਅਨਸਰਾਂ ਦੇ ਵਲੋਂ ਪਥਰਾਅ ਨਾਲ ਹਮਲਾ ਕੀਤਾ ਗਿਆ| ਜਿਥੇ 4 ਸਾਲ ਦੇ ਪ੍ਰਿੰਸ ਦੇ ਪੱਥਰ ਲੱਗ ਜਾਂਦਾ ਹੈ ਤੇ ਉਹ ਗੰਭੀਰ ਜਖ਼ਮੀ ਹੋ ਜਾਂਦਾ ਹੈ ‘ਤੇ ਉਸਦੇ ਸਿਰ ਦੀ ਹੱਡੀ ਟੁੱਟ ਜਾਂਦੀ ਹੈ | ਜਿਥੇ ਪ੍ਰਿੰਸ ਨੂੰ PGI ਦਾਖ਼ਲ ਕਰਵਾਇਆ ਗਿਆ ਹੈ|

ਇਹ ਵੀ ਜਾਣਕਾਰੀ ਮਿਲੀ ਹੈ ਕਿ ਲੋਕੋ ਪਾਇਲਟ ਨੂੰ ਵੀ ਪੱਥਰ ਲੱਗਾ ਹੈ, ਜਿਸ ਦੇ ਵਲੋਂ ਟ੍ਰੇਨ ਡ੍ਰਾਈਵ ਕੀਤੀ ਜਾਂਦੀ ਹੈ| ਪਥਰਾਅ ਹੋਣ ਕਾਰਨ ਟ੍ਰੇਨ ਦੇ ਡੱਬਿਆਂ ਦੇ ਵਿੱਚ ਹੜਕੰਪ ਮੱਚ ਗਿਆ | 2-3 ਹੋਰ ਮੁਸਾਫ਼ਿਰਾਂ ਨੂੰ ਵੀ ਸੱਟਾਂ ਲੱਗਿਆ ਹਨ|

Scroll to Top