ਚੰਡੀਗੜ੍ਹ, 15 ਅਪ੍ਰੈਲ 2025: ਭਾਗਲਪੁਰ-ਹਾਵੜਾ ਵੰਦੇ ਭਾਰਤ ਐਕਸਪ੍ਰੈਸ (Vande Bharat Express) ‘ਤੇ ਪੱਥਰਬਾਜ਼ੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਰਾਹਤ ਦੀ ਖ਼ਬਰ ਹੈ ਕਿ ਇਸ ਪੱਥਰਬਾਜ਼ੀ ਦੀ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ |
ਇਸ ਸੰਬੰਧੀ ਮਾਲਦਾ ਦੇ ਡੀਆਰਐਮ ਮਨੀਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਸੋਮਵਾਰ ਨੂੰ ਭਾਗਲਪੁਰ-ਹਾਵੜਾ ਵੰਦੇ ਭਾਰਤ ਐਕਸਪ੍ਰੈਸ (Vande Bharat Express) ‘ਤੇ ਭਾਗਲਪੁਰ ਅਤੇ ਟਿਕਾਨੀ ਸਟੇਸ਼ਨਾਂ ਵਿਚਕਾਰ ਸਥਿਤ ਹਾਟਪੁਰਾਣੀ ਹਲਟ ਦੇ ਨੇੜੇ ਪੱਥਰਬਾਜ਼ੀ ਦੀ ਘਟਨਾ ਵਾਪਰੀ। ਪੱਥਰਬਾਜ਼ੀ ਤੋਂ ਬਾਅਦ ਕੋਚ ਨੰਬਰ C2 (ਸੀਟ ਨੰਬਰ 53 ਅਤੇ 54) ਦੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਮਿਲਿਆ।
ਉਨ੍ਹਾਂ ਦੱਸਿਆ ਕਿ ਪੱਥਰਬਾਜ਼ੀ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਇਸ ਘਟਨਾ ‘ਚ ਦੋਸ਼ੀਆਂ ਦੀ ਪਛਾਣ ਕਰਨ ਲਈ ਵੰਦੇ ਭਾਰਤ ਐਕਸਪ੍ਰੈਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਆਰਪੀਐਫ ਦੋਸ਼ੀਆਂ ਦੀ ਪਛਾਣ ਯਕੀਨੀ ਬਣਾਉਣ ਅਤੇ ਉਨ੍ਹਾਂ ਨਾਲ ਕਾਨੂੰਨ ਅਨੁਸਾਰ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ।
Read More: ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਅਪ੍ਰੈਲ ਨੂੰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਦਾ ਕਰਨਗੇ ਉਦਘਾਟਨ