Stock market news

ਟਰੰਪ ਵੱਲੋਂ ਦਵਾਈਆਂ ‘ਤੇ ਟੈਰਿਫ ਦੇ ਫੈਸਲੇ ਕਾਰਨ ਸ਼ੇਅਰ ਬਾਜ਼ਾਰ ‘ਚ ਆਈ ਗਿਰਾਵਟ

ਦੇਸ਼, 26 ਸਤੰਬਰ 2025: ਸ਼ੁੱਕਰਵਾਰ ਨੂੰ ਵੀ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਾ ਰੁਝਾਨ ਜਾਰੀ ਰਿਹਾ। ਸ਼ੁਰੂਆਤੀ ਕਾਰੋਬਾਰ ‘ਚ ਬੰਬਈ ਸਟਾਕ ਐਕਸਚੇਂਜ ਸੈਂਸੈਕਸ 329.66 ਅੰਕ ਡਿੱਗ ਕੇ 80,830.02 ‘ਤੇ ਆ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਨਿਫਟੀ 105.7 ਅੰਕ ਡਿੱਗ ਕੇ 24,785.15 ‘ਤੇ ਆ ਗਿਆ।

ਫਾਰਮਾਸਿਊਟੀਕਲ ਸਟਾਕਾਂ ‘ਚ ਭਾਰੀ ਵਿਕਰੀ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FIIs) ਦੁਆਰਾ ਲਗਾਤਾਰ ਨਿਕਾਸੀ ਇਸ ਗਿਰਾਵਟ ਦੇ ਮੁੱਖ ਕਾਰਨ ਸਨ। ਗਲੋਬਲ ਬਾਜ਼ਾਰਾਂ ‘ਚ ਕਮਜ਼ੋਰੀ ਨੇ ਘਰੇਲੂ ਬਾਜ਼ਾਰ ਨੂੰ ਵੀ ਪ੍ਰਭਾਵਿਤ ਕੀਤਾ।

ਸਨ ਫਾਰਮਾ ਸੈਂਸੈਕਸ ਸਮੂਹ ‘ਚ ਤਿੰਨ ਫੀਸਦੀ ਤੋਂ ਵੱਧ ਡਿੱਗ ਗਿਆ। ਏਸ਼ੀਅਨ ਪੇਂਟਸ, ਟੈਕ ਮਹਿੰਦਰਾ, ਇਨਫੋਸਿਸ, ਪਾਵਰ ਗਰਿੱਡ, ਐਚਸੀਐਲ ਟੈਕ, ਅਤੇ ਟਾਟਾ ਸਟੀਲ ‘ਚ ਵੀ ਗਿਰਾਵਟ ਆਈ। ਇਸਦੇ ਉਲਟ, ਐਲ ਐਂਡ ਟੀ, ਟਾਟਾ ਮੋਟਰਜ਼, ਆਈਟੀਸੀ ਅਤੇ ਟ੍ਰੇਂਟ ਹਰੇ ਰੰਗ ‘ਚ ਸਨ।

ਐਨਰਿਚ ਮਨੀ ਦੇ ਸੀਈਓ ਪੋਨਮੁਦੀ ਆਰ. “ਅਮਰੀਕੀ ਟਰੰਪ ਪ੍ਰਸ਼ਾਸਨ ਨੇ 1 ਅਕਤੂਬਰ ਤੋਂ ਬ੍ਰਾਂਡੇਡ ਅਤੇ ਪੇਟੈਂਟ ਕੀਤੀਆਂ ਦਵਾਈਆਂ ‘ਤੇ 100% ਫੀਸਦੀ ਆਯਾਤ ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਨਿਵੇਸ਼ਕਾਂ ਦੀਆਂ ਨਜ਼ਰਾਂ ਘਰੇਲੂ ਫਾਰਮਾਸਿਊਟੀਕਲ ਸੈਕਟਰ ‘ਤੇ ਰਹਿਣਗੀਆਂ। ਇਹ ਕਦਮ ਹਾਲ ਹੀ ‘ਚ H-1B ਵੀਜ਼ਾ ਫੀਸਾਂ ‘ਚ ਭਾਰੀ ਵਾਧੇ ਤੋਂ ਬਾਅਦ ਆਇਆ ਹੈ, ਜਿਸ ਨਾਲ ਪਹਿਲਾਂ ਹੀ ਆਈਟੀ ਸੈਕਟਰ ਦੇ ਸਟਾਕਾਂ ‘ਚ ਤੇਜ਼ੀ ਨਾਲ ਵਿਕਰੀ ਸ਼ੁਰੂ ਹੋ ਗਈ ਹੈ,” ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ. ਵਿਜੇਕੁਮਾਰ ਨੇ ਕਿਹਾ।

ਐਕਸਚੇਂਜ ਡੇਟਾ ਦੇ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਵੀਰਵਾਰ ਨੂੰ 4,995.42 ਕਰੋੜ ਰੁਪਏ ਦੇ ਸ਼ੇਅਰ ਵੇਚੇ। “FIIs ਦੁਆਰਾ ਲਗਾਤਾਰ ਵਿਕਰੀ ਬਾਜ਼ਾਰ ਨੂੰ ਦਬਾਅ ‘ਚ ਰੱਖ ਸਕਦੀ ਹੈ |

Read More: ਡੋਨਾਲਡ ਟਰੰਪ ਵੱਲੋਂ ਦਵਾਈਆਂ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ, ਭਾਰਤ ‘ਤੇ ਪਵੇਗਾ ਅਸਰ ?

Scroll to Top