ਚੰਡੀਗੜ੍ਹ ,28 ਅਗਸਤ 2021 : ਹਰਿਆਣਾ ਦੇ ਕਰਨਾਲ ‘ਚ ਪੁਲਿਸ ਵੱਲੋ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ | ਜਿਸ ਤੋਂ ਬਾਅਦ ਗੁਰਨਾਮ ਸਿੰਘ ਚਢੂਨੀ ਨੇ ਉਸ ਘਟਨਾ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚੇ ,ਬਜ਼ੁਰਗ ਨੌਜਵਾਨ ਸਾਰੇ ਸੜਕਾਂ ਤੇ ਆਪੋ- ਆਪਣੇ ਨੇੜੇ ਦੇ ਟੋਲ ਪਲਾਜ਼ੇ ਅਤੇ ਸਾਰੇ ਰੋਡ ਜਾਮ ਕਰ ਦੇਣ |
ਇਹ ਵੀ ਪੜੋ : ਕਰਨਾਲ ‘ਚ ਪੁਲਿਸ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਹਾਈਵੇ ਕੀਤੇ ਜਾਮ
ਜਿਸ ਤੋਂ ਬਾਅਦ ਲੋਕਾਂ ਵੱਲੋ ਹਾਈਵੇ ਜਾਮ ਕਰ ਦਿੱਤੇ ਗਏ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਮਨੋਹਰ ਲਾਲ ਖੱਟਰ ਦੇ ਪੁਤਲੇ ਫੂਕੇ ਜਾ ਰਹੇ ਹਨ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਅੰਮ੍ਰਿਤਸਰ ‘ਚ ਵੱਖ-ਵੱਖ ਥਾਵਾਂ ਤੇ ਸੜਕਾਂ ਜਾਮ ਕਰਕੇ ਖੱਟਰ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ |
ਇਹ ਵੀ ਪੜੋ : ਸੰਯੁਕਤ ਕਿਸਾਨ ਮੋਰਚੇ ਨੇ 25 ਸਤੰਬਰ ਨੂੰ ‘ਭਾਰਤ ਬੰਦ’ ਕਰਨ ਦਾ ਐਲਾਨ ਕੀਤਾ