July 3, 2024 2:32 am
PGIMS Rohtak

PGIMS ਰੋਹਤਕ ‘ਚ ਸ਼ੁਰੂ ਹੋਵੇਗਾ ਸਟੇਟ ਟ੍ਰਾਂਸਪਲਾਂਟ ਸੈਂਟਰ: CM ਨਾਇਬ ਸਿੰਘ

ਚੰਡੀਗੜ੍ਹ, 18 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਪੋਸਟ ਗਰੈਜੂਏਟ ਇੰਸਟੀਟਿਯੂਟ ਆਫ ਮੈਡੀਕਲ ਸਾਇੰਸ (PGIMS), ਰੋਹਤਕ (PGIMS Rohtak) ਵਿਚ ਛੇਤੀ ਹੀ ਸਟੇਟ ਟ੍ਰਾਂਸਪਲਾਂਟ ਸੈਂਟਰ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਕਿਡਨੀ ਸਮੇਤ ਹੋਰ ਅੰਗਾਂ ਦੇ ਟ੍ਰਾਂਸਪਲਾਂਟ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।

ਮੁੱਖ ਮੰਤਰੀ ਅੱਜ ਇੱਥੇ ਪੀਜੀਆਈਐਮਐਸ, ਰੋਹਤਕ ਦੀ ਗੁਰਦਾ ਟ੍ਰਾਂਸਪਲਾਂਟ ਟੀਮ ਦੇ ਸਨਮਾਨ ਵਿਚ ਪ੍ਰਬੰਧਿਤ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਗੁਰਦਾ ਟ੍ਰਾਂਸਪਲਾਂਟ ਕਰਨ ਵਾਲੀ ਸਮੂਚੀ ਟੀਮ ਨੂੰ ਸਨਮਾਨਿਤ ਵੀ ਕੀਤਾ।

ਗੁਰਦਾ ਟ੍ਰਾਂਸਪਲਾਂਟ ਦੀ ਸਮੂਚੀ ਟੀਮ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਇਸ ਸਫਲ ਸਿਸਟਮ ਦਾ ਲਾਭ ਸੂਬੇ ਦੇ ਜਰੂਰਤਮੰਦ ਲੋਕਾਂ ਨੂੰ ਹੀ ਨਹੀਂ ਸਗੋ ਦੇਸ਼ ਅਤੇ ਦੁਨੀਆ ਨੂੰ ਵੀ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।

ਸੂਬੇ ਦੀ ਜਨਤਾ ਨੂੰ ਸਸਤਾ ਅਤੇ ਸੁਗਮ ਇਲਾਜ ਉਪਲਬੱਧ ਕਰਵਾਉਣਾ ਸਾਡੀ ਪਹਿਲੀ ਤਰਜੀਹ ਹੈ। ਜਿਸ ਤਰ੍ਹਾ ਪਿਛਲੇ 10 ਸਾਲਾਂ ਵਿਚ ਦੇਸ਼ ਵਿਚ 24 ਏਮਜ਼ ਸੰਚਾਲਤ ਹੋ ਗਏ ਹਨ ਉਸੀ ਤਰ੍ਹਾ ਹਰਿਆਣਾ ਵਿਚ ਵੀ ਸਿਹਤ ਦੀ ਬੁਨਿਆਦੀ ਸਹੂਲਤਾਂ ਵਿਚ ਵਿਲੱਖਣ ਵਿਕਾਸ ਯਕੀਨੀ ਕੀਤਾ ਗਿਆ ਹੈ। ਅੱਜ ਹਰਿਆਣਾ ਵਿਚ 2 ਏਮਸ ਹਨ ਜਿਸ ਵਿੱਚੋਂ ਇਕ ਝੱਜਰ ਜ਼ਿਲ੍ਹੇ ਵਿਚ ਸੰਚਾਲਿਤ ਹੈ ਤਾਂ ਦੂਜਾ ਏਮਜ਼ ਦਾ ਨੀਂਹ ਪੱਥਰ ਰਿਵਾੜੀ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖਿਆ ਜਾ ਚੁੱਕਾ ਹੈ।

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਹਰੇਕ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕਰਨਾ ਚਾਹੁੰਦੀ ਹੈ ਤਾਂ ਜੋ ਚੰਗੇ ਡਾਕਟਰ ਤਿਆਰ ਕੀਤੇ ਜਾ ਸਕਣ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬੱਧ ਹੋ ਸਕਣ। ਮੌਜੂਦਾ ਵਿਚ ਸੂਬੇ ਦੇ ਲਗਭਗ 18 ਮੈਡੀਕਲ ਕਾਲਜ ਸਥਾਪਿਤ ਹੋ ਚੁੱਕੇ ਹਨ ਅਤੇ ਹੋਰ ਦੀ ਸਥਾਪਨਾ ਪ੍ਰਕ੍ਰਿਆਧੀਨ ਹੈ।

ਇਸ ਮੌਕੇ ‘ਤੇ ਸੂਬੇ ਦੇ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਸੂਬੇ ਦਾ ਸਿਵਲ ਏਵੀਏਸ਼ਨ ਮੰਤਰੀ ਹੋਣ ਦੇ ਨਾਤੇ ਮੈਨੂੰ ਆਦੇਸ਼ ਹਨ ਕਿ ਸਾਰੇ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਹਸਪਤਾਲਾਂ ਵਿਚ ਹੈਲੀਪੈਡ ਵੀ ਬਣਾਇਆ ਜਾਵੇ ਤਾਂ ਜੋ ਜਰੂਰਤ ਪੈਣ ‘ਤੇ ਰਿਸਰਚ ਆਦਿ ਨਾਲ ਸਬੰਧਿਤ ਕੰਮਾਂ ਅਤੇ ਟ੍ਰਾਂਸਪਲਾਂਟ ਦੇ ਮਾਮਲੇ ਵਿਚ ਓਰਗੰਨਸ ਅਤੇ ਮਰੀਜਾਂ ਨੂੰ ਏਅਰਲਿਫਟ ਕੀਤਾ ਜਾ ਸਕੇ। ਨਾਲ ਹੀ, ਉਨ੍ਹਾਂ ਨੇ ਪੀਜੀਆਈਐਮਐਸ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਨਵੇਂ ਹੋਸਟਲ ਬਣਨ ਉੱਥੇ ਏਅਰਕੰਡੀਸ਼ਨ ਇਕ ਦਾ ਵੀ ਧਿਆਨ ਕਰਨ। ਇਸ ਦੇ ਲਈ ਰਾਜ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।

ਡਾਕਟਰ ਕਮਲ ਗੁਪਤਾ ਨੇ ਕਿਹਾ ਕਿ ਮੈਂ ਵੀ ਇਸੀ ਸੰਸਥਾਨ ਦਾ ਵਿਦਿਆਰਥੀ ਰਿਹਾ ਹਾਂ। ਉਨ੍ਹਾਂ ਨੇ ਇਸੀ ਇੰਸਟੀਟਿਯੂਟ ਵਿਚ 1971 ਵਿਚ ਐਮਬੀਬੀਐਸ ਵਿਚ ਦਾਖਲਾ ਲਿਆ ਸੀ ਅਤੇ 1980 ਵਿਚ ਇਸ ਸੰਸਥਾਨ ਤੋਂ ਐਮਐਸ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਹਰ ਜ਼ਿਲ੍ਹੇ ਵਿਚ ਇਕ ਮੈਡੀਕਲ ਕਾਲਜ ਖੋਲਣ ਦਾ ਐਲਾਨ ਕੀਤਾ ਸੀ।

ਅੱਜ ਬਹੁਤ ਸਾਰੇ ਮੈਡੀਕਲ ਕਾਲਜ ਚਾਲੂ ਹੋ ਗਏ ਹਨ ਅਤੇ ਬਾਕੀ ‘ਤੇ ਕੰਮ ਚੱਲ ਰਿਹਾ ਹੈ। ਡਾ. ਗੁਪਤਾ ਨੇ ਕਿਹਾ ਕਿ ਹਰਿਆਣਾ ਦੇ ਸਿਹਤ ਖੇਤਰ ਵਿਚ ਪੀਜੀਆਈਐਮਐਸ ਦੇ ਡਾਕਟਰਸ ਵੱਲੋਂ ਗੁਰਦਾ ਟ੍ਰਾਂਸਪਲਾਂਟ ਇਕ ਬਦਲਾਅਕਾਰੀ ਪਹਿਲ ਸਾਬਤ ਹੋਈ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਡਾਕਟਰਸ ਇਸ ਇੰਸਟੀਟਿਯੂਟ ਵਿਚ ਅਜਿਹਾ ਬਦਲਾਅ ਲਿਆਏ ਕਿ ਮੈਡੀਕਲ ਦੇ ਵਿਦਿਆਰਥੀ ਪੀਐਮਟੀ ਟੇਸਟ ਵਿਚ ਪਹਿਲੀ ਚੁਆਇਸ ਦਿੱਲੀ ਦੀ ਥਾਂ ਪੀਜੀਆਈਐਮਐਸ ਰੋਹਤਕ ਭਰਨ।

ਇਸ ਮੌਕੇ ‘ਤੇ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਸੁਮਿਤਾ ਮਿਸ਼ਰਾ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਭਾਗ ਦੇ ਨਿਦੇਸ਼ਕ ਡਾ. ਸਾਕੇਤ ਕੁਮਾਰ, ਪੀਜੀਆਈਐਮਐਸ, ਰੋਹਤਕ (PGIMS Rohtak) ਦੇ ਨਿਦੇਸ਼ਕ ਡਾ. ਐਸਐਸ ਲੋਹਚਬ, ਪੀਜੀਆਈਐਮਐਸ, ਰੋਹਤਕ ਦੀ ਵਾਇਸ ਚਾਂਸਲਰ ਪ੍ਰੋਫੈਸਰ ਅਨੀਤਾ ਸਕਸੇਨਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।