ਸੂਬੇ ਦੀ ਸਾਰੀ ਪੈਕਸ ਵਿਚ ਤੁਰੰਤ ਖਾਦ ਉਪਲਬਧ ਕਰਵਾਉਣ ਦੇ ਦਿੱਤੇ ਗਏ ਨਿਰਦੇਸ਼
ਹਰਿਆਣਾ ਸਾਰੀ ਫਸਲਾਂ ਦੀ ਐਮਐਸਪੀ ‘ਤੇ ਖਰੀਦਣ ਵਾਲਾ ਪਹਿਲਾ ਸੂਬਾ
ਚੰਡੀਗੜ੍ਹ, 14 ਫਰਵਰੀ 2025 – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (naib singh saini) ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਫਸਲਾਂ ਲਈ ਕਿਸੇ ਵੀ ਕੀਮਤ ‘ਤੇ ਖਾਦ ਦੀ ਕਮੀ ਨਹੀਂ ਰਹਿਣ ਦੇਵੇਗੀ । ਜਰੂਰਤ ਅਨੁਸਾਰ ਪੂਰੇ ਸੂਬੇ ਦੇ ਕਿਸਾਨਾਂ ਨੂੰ ਖਾਦ ਉਪਲਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਪੂਰੇ ਸੂਬੇ ਦੀ ਸਾਰੀ ਪੈਕਸ ਵਿਚ ਤੁਰੰਤ ਯੂਰਿਆ ਉਪਲਬਧ ਕਰਵਾਇਆ ਜਾਵੇ।
ਮੁੱਖ ਮੰਤਰੀ ਨੇ ਅੱਜ ਮੀਡੀਆ ਵਿਚ ਯੂਰਿਆ ਅਤੇ ਡੀਏਪੀ ਦੀ ਕਿਲੱਤ ਨਾਲ ਸਬੰਧਿਤ ਖਬਰਾਂ ‘ਤੇ ਖੁਦ ਜਾਣਕਾਈ ਲੈਂਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿਚ ਸਾਰੇ ਜਿਲ੍ਹਿਆਂ ਵਿਚ ਕਾਫੀ ਗਿਣਤੀ ਵਿਚ ਖਾਦ ਉਪਲਬਧ ਕਰਵਾਈ ਜਾਵੇ ਤਾਂ ਜੋ ਫਸਲਾਂ ਦੀ ਪੈਦਾਵਾਰ ਵਿਚ ਪ੍ਰਭਾਵ ਨਾ ਪਵੇ।
ਮੁੱਖ ਮੰਤਰੀ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਸੂਬੇ ਵਿਚ ਕਾਫੀ ਗਿਣਤੀ ਵਿਚ ਖਾਦ ਉਪਲਬਧ ਹੈ। ਕਿਸਾਨਾਂ ਦੀ ਵੱਧ ਜਰੂਰਤ ਅਨੁਸਾਰ ਵੀ ਸਾਰੇ ਪੈਕਸ ਵਿਚ ਯੂਰਿਆ ਖਾਦ ਉਪਲਬਧ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇਫਕੋ ਤੇ ਕ੍ਰਭਕੋਂ ਪ੍ਰਬੰਧਕਾਂ ਦਾ ਵੀ ਸਾਰੇ ਪੈਕਸ ਵਿਚ ਮੰਗ ਅਨੁਸਾਰ ਯੂਰਿਆ ਖਾਦ ਉਪਲਬਧ ਕਰਵਾਉਣ ਬਾਰੇ ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਦੇ ਲਈ ਕਿਸਾਨ ਹਿੱਤ ਸੱਭ ਤੋਂ ਉੱਪਰ ਹੈ, ਉਨ੍ਹਾਂ ਨੁੰ ਖਾਦ -ਬੀਜ ਤੋਂ ਲੈ ਕੇ ਫਸਲਾਂ ਦੇ ਸਹੀ ਭਾਵ ਦਿਵਾਉਣ ਲਈ ਰਾਜ ਸਰਕਾਰ ਯਤਨਸ਼ੀਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਸਾਰੀ ਫਸਲਾਂ ਦੇ ਦਾਨੇ-ਦਾਨੇ ਦੀ ਖਰੀਦ ਐਮਐਸਪੀ ‘ਤੇ ਕੀਤੀ ਜਾਂਦੀ ਹੈ। ਅਸੀਂ ਕਿਸਾਨਾਂ ਨੂੰ ਮੰਡੀ ਵਿਚ ਆਪਣੀ ਫਸਲ ਵੇਚਣ ਲਈ ਈ-ਖਰੀਦ ਐਪਲੀਕੇਸ਼ਨ ਵੱਲੋਂ ਘਰ ਬੈਠੇ ਈ-ਗੇਟ ਪਾਸ ਬਨਾਉਣ ਦੀ ਸਹੂਲਤ ਦਿੱਤੀ ਹੈ।
ਨਾਇਬ ਸਿੰਘ ਸੈਣੀ ਨੇ ਸੂਬਾ ਸਰਕਾਰ ਦੀ ਕਿਸਾਨਾਂ ਦੇ ਹਿੱਤ ਵਿਚ ਪ੍ਰਤੀਬੱਧਦਾ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਉਹ ਖੁਦ ਕਿਸਾਨ ਹਨ ਇਸ ਲਈ ਕਿਸਾਨ ਦਾ ਦਰਦ ਅਤੇ ਜਰੂਰਤ ਚੰਗੀ ਤਰ੍ਹਾ ਸਮਝਦੇ ਹਨ। ਉਹ ਕਿਸਾਨ ਦੇ ਖੂਨ-ਪਸੀਨੇ ਦੀ ਕਮਾਈ ਨੂੰ ਵਿਅਰਥ ਨਹੀਂ ਜਾਣ ਦੇਣਗੇ। ਕਿਸਾਨਾਂ ਲਈ ਉਨ੍ਹਾਂ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ।