ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸੂਬਾ ਸਰਕਾਰ ਲਗਾਤਾਰ ਯਤਨਸ਼ੀਲ: ਨਾਇਬ ਸਿੰਘ ਸੈਣੀ

ਬਿਨ੍ਹਾ ਭੇਦਭਾਵ ਦੇ ਕਰਵਾਏ ਜਾ ਰਹੇ ਵਿਕਾਸ ਕੰਮ – ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਫਰੀਦਾਬਾਦ ਵਾਸੀਆਂ ਨਾਲ ਕੀਤਾ ਸਿੱਧਾ ਸੰਵਾਦ

ਚੰਡੀਗੜ੍ਹ, 24 ਫਰਵਰੀ 2025- ਹਰਿਆਣਾ ਦੇ ਮੁੱਖ ਮੰਤਰੀ  ਨਾਇਬ ਸਿੰਘ ਸੈਣੀ (naib singh saini) ਨੇ ਕਿਹਾ ਕਿ ਪੂਰੇ ਹਰਿਆਣਾ ਵਿਚ ਵਿਕਾਸ ਦੀ ਵਿਚਾਰਧਾਰਾ ਦੇ ਨਾਲ ਕੰਮ ਕਰਵਾਏ ਜਾ ਰਹੇ ਹਨ। ਸਮਾਜ ਦੇ ਆਖੀਰੀ ਵਿਅਕਤੀ ਨੂੰ ਸਰਕਾਰੀ ਯੋਜਨਾਵਾਂ ਦਾ ਸਿੱਧਾ ਲਾਭ ਮਿਲੇ, ਇਸ ਦੇ ਲਈ ਯੋਜਨਾਬੱਧ ਢੰਗ ਨਾਲ ਸਰਕਾਰ ਸਾਰਥਕ ਕਦਮ ਵਧਾ ਰਹੀ ਹੈ। ਆਮ ਜਨਤਾ ਦੇ ਹਿੱਤਾਂ ਦੀ ਅਣਦੇਖੀ ਨਾ ਹੋਵੇ ਇਸ ‘ਤੇ ਸਰਕਾਰ ਦਾ ਪੂਰਾ ਫੋਕਸ ਹੈ।

ਮੁੱਖ ਮੰਤਰੀ  ਨਾਇਬ ਸਿੰਘ ਸੈਣੀ (naib singh saini)  ਐਤਵਾਰ ਨੂੰ ਫਰੀਦਾਬਾਦ ਵਿਚ ਆਪਣੇ ਦੌਰੇ ਦੌਰਾਨ ਆਮ ਜਨਤਾ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਮੁੱਖ ਮੰਤਰੀ ਨੇ ਆਪਣੇ ਦੌਰੇ ਦੌਰਾਨ ਮਹਾਨ ਸ਼ਖਸ਼ੀਅਤਾਂ ਦੀ ਪ੍ਰਤਿਮਾ ‘ਤੇ ਮਾਲਾ ਰੋਪਣ ਕਰ ਵੀਰ ਸਪੂਤਾਂ ਨੂੰ ਨਮਨ ਵੀ ਕੀਤਾ। ਉਨ੍ਹਾਂ ਨੇ ਲੋਕਾਂ ਨਾਲ ਸੰਵਾਦ ਕਰਦੇ ਹੋਏ ਕਿਹਾ ਕਿ ਰੇਲ, ਸੜਕ ਦੇ ਨਾਲ ਹੀ ਮੈਟਰੋ ਕਨੈਕਟੀਵਿਟੀ ਦੇ ਨਾਲ ਆਉਣ ਵਾਲੇ ਦਿਨਾਂ ਵਿਚ ਵਲੱਭਗੜ੍ਹ ਤੋਂ ਪਲਵਲ ਤੱਕ ਮੈਟਰੇ ਦਾ ਵਿਸਤਾਰ ਕਰ ਕੇ ਖੇਤਰ ਨੂੰ ਸੌਗਾਤ ਦੇਣ ਦਾ ਕੰਮ ਵੀ ਮੌਜੂਦਾ ਸਰਕਾਰ ਵੱਲੋਂ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਜਨਸੇਵਾ ਦੀ ਭਾਵਨਾ ਨਾਲ ਸਰਕਾਰ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਤੇ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਂਦੇ ਹੋਏ ਲਾਭ ਦਿੱਤਾ  ਹੈ। ਬਿਨ੍ਹਾਂ ਕਿਸੇ ਭੇਦਭਾਵ ਦੇ ਸਮਾਨ ਵਿਕਾਸ ਕਰਾਉਣ ਦਾ ਟੀਚਾ ਲੈ ਕੇ ਕੇਂਦਰ ਤੇ ਸੂਬਾ ਸਰਕਾਰ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਜਨ ਸਹੂਲਤ ਦੇ ਲਈ ਸਰਕਾਰ ਦੇ ਸਬ-ਡਿਵੀਜਨ ਤੋਂ ਲੈ ਕੇ ਜਿਲ੍ਹਾ ਪੱਧਰ ਦੇ ਦਫਤਰਾਂ ਵਿਚ ਹੱਲ ਕੈਂਪਾਂ ਦਾ ਪ੍ਰਬੰਧ ਕਰ ਹਰ ਵਰਗ ਨਾਲ ਜੁੜੀ ਸਮਸਿਆਵਾਂ ਦਾ ਹੱਲ ਹਰੇਕ ਕਾਰਜ ਦਿਨ ‘ਤੇ ਯਕੀਨੀ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਸਰਕਾਰ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ। ਅੱਜ ਲੋਕਾਂ ਨੁੰ ਆਪਣੇ ਕੰਮਾਂ ਲਈ ਦਫਤਰਾਂ ਦੇ ਚੱਕਰ ਨਾ ਕੱਟਣ ਪੈਂਣ, ਇਸ ਦੇ ਲਈ ਸਾਰੀ ਜਰੂਰੀ ਸੇਵਾਵਾਂ ਆਨਲਾਇਨ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਪੂਰੀ ਪਾਰਦਰਸ਼ਿਤਾ ਦੇ ਨਾਲ ਘੱਟ ਸਮੇਂ ਵਿਚ ਆਮ ਜਨਤਾ ਦੇ ਕੰਮ ਹੋ ਰਹੇ ਹਨ। ਪੂਰੇ ਹਰਿਆਣਾ ਵਿਚ ਆਯੂਸ਼ਮਾਨ ਸਹੂਲਤ ਨੁੰ ਬਿਹਤਰ ਬਣਾਇਆ ਗਿਆ ਹੈ ਅਤੇ ਮਜਬੂਤ ਸੜਕ ਸੁਰੱਖਿਆ ਸਿਸਟਮ ਦੇ ਨਾਲ ਸੜਕਾਂ ਦਾ ਜਾਲ ਵਿਛਾ ਕੇ ਟ੍ਰਾਂਸਪੋਰਟ ਨੂੰ ਸਰਲ ਬਣਾਇਆ ਗਿਆ ਹੈ। ਉੱਥੇ ਹੀ ਗਰੀਬ ਅਤੇ ਜਰੂਰਤਮੰਦਾਂ ਲਈ ਟ੍ਰਾਂਸਪੋਰਟ ਵਿਭਾਗ ਦੀ ਹੈਪੀ ਕਾਰਡ ਯੋਜਨਾ ਕਾਫੀ ਲਾਭਕਾਰੀ ਸਾਬਿਤ ਹੋ ਰਹੀ ਹੈ।

ਮੁੱਖ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਲੋਕਾਂ ਦੇ ਸਿਹਤ ਨੂੰ ਲੈ ਕੇ ਵੀ ਕਾਫੀ ਸਚੇਤ ਹਨ। ਸੂਬਾ ਸਰਕਾਰ ਚਿਰਾਯੂ ਯੋਜਨਾ ਦੇ ਤਹਿਤ ਜਰੂਰਤਮੰਦ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਸਾਲਾਨਾ ਮੁਫਤ ਇਲਾਜ ਦੀ ਸਹੂਲਤ ਮਹੁਇਆ ਕਰਵਾ ਰਹੀ ਹੈ। ਇਸ ਵਿਚ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ 80 ਹਜਾਰ ਰੁਪਏ ਤੱਕ ਹੈ ਉਨ੍ਹਾਂ ਦੇ ਮੁਫਤ ਵਿਚ ਆਯੂ ਸ਼ਮਾਨ ਕਾਰਡ ਬਣਾਏ ਜਾ ਰਹੇ ਹਨ। ਉੱਥੇ ਹੀ ਤਿੰਨ ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰ ਦੇ ਲਈ 1500 ਰੁਪਏ ਦੇ ਫੀਸ ‘ਤੇ ਇਸ ਸਹੂਲਤ ਦਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ।

ਸਰਕਾਰ (sarkar) ਨੇ 70 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ ਵੀ ਆਯੂਸ਼ਮਾਨ ਕਾਰਡ ਯੋਜਨਾ ਦਾ ਲਾਭ ਫਰੀ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਸਿਖਿਆ ਦੇ ਖੇਤਰ ਵਿਚ ਕਾਫੀ ਸੁਧਾਰ ਕੀਤੇ ਗਏ ਹਨ। ਹਰਿਆਣਾ ਵਿਚ ਵਿਦਿਆਰਥੀਆਂ ਨੁੰ ਉੱਚੇਰੀ ਸਿਖਿਆ ਦੇਣ ਦੇ ਉਦੇਸ਼ ਨਾਲ ਕਾਲਜਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 2025 ਤੱਕ ਕੌਮੀ ਸਿਖਿਆ ਨੀਤੀ ਨੂੰ ਲਾਗੂ ਕਰਨ ਦੀ ਪਹਿਲ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਉਨ੍ਹਾਂ ਨੇ ਦਸਿਆ ਕਿ ਅੱਜ ਨੌਜੁਆਨਾਂ ਨੁੰ ਬਿਨ੍ਹਾ ਖਰਚੀ-ਪਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਹੁਣ ਹਰ ਵਰਗ ਦੇ ਨੌਜੁਆਨ ਆਪਣੀ ਮਿਹਨਤ ਦੇ ਦਮ ‘ਤੇ ਸਰਕਾਰੀ ਨੌਕਰੀ ਪਾਉਣ ਵਿਚ ਸਫਲ ਹੋ ਰਹੇ ਹਨ। ਉੱਥੇ ਹੀ ਖੇਡਾਂ ਵਿਚ ਵੀ ਹਰਿਆਣਾ ਦਾ ਡੰਕਾ ਕੌਮਾਂਤਰੀ ਪੱਧਰ ‘ਤੇ ਵਜ ਰਿਹਾ ਹੈ। ਸੂਬੇ ਦੇ ਖਿਡਾਰੀ ਵਿਸ਼ਵ ਪੱਧਰ ਦੇ ਮੁਕਾਬਲੇ ਵਿਚ ਮੈਡਲ ਹਾਸਲ ਕਰ ਕੇ ਦੇਸ਼ ਅਤੇ ਸੂਬੇ ਦਾ ਨਾਂਅ ਰੋਸ਼ਨ ਕਰ ਰਹੇ ਹਨ। ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਪਿੰਡਾਂ ਵਿਚ ਓਪਨ ਜਿਮ, ਵਿਯਾਮਸ਼ਾਲਾਵਾਂ ਤੇ ਖਡੇ ਦੇ ਮੇਦਾਨ ਨਾਲ-ਨਾਲ ਕੋਚ ਵੀ ਨਿਯੁਕਤ ਕੀਤੇ ਜਾ ਰਹੇ ਹਨ।

Read More: Haryana News: CM ਸੈਣੀ ਪਹੁੰਚੇ ਜਗਾਧਰੀ, ਕੱਢਿਆ ਗਿਆ ਰੋਡ ਸ਼ੋਅ

Scroll to Top