ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), 16 ਸਤੰਬਰ 2025: ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਪੰਜਾਬੀਆਂ ਦੇ ਖੂਨ ‘ਚ ਮੁਸ਼ਕਿਲਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦਾ ਮਾਦਾ ਹੈ, ਜਿਸ ਦਾ ਪ੍ਰਮਾਣ ਹਾਲੀਆ ਹੜ੍ਹਾਂ ਦੀ ਸਥਿਤੀ ਦਰਮਿਆਨ ਲੋਕਾਂ ਵੱਲੋਂ ਮਾਨਵੀ ਅਧਾਰ ‘ਤੇ ਇੱਕ ਦੂਜੇ ਦੀ ਮੱਦਦ ਕਰਨ ਤੋਂ ਮਿਲ ਜਾਂਦਾ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਕਿਸੇ ਵੀ ਮੁਸੀਬਤ ਦੀ ਘੜੀ ‘ਚ ਲੋਕਾਂ ਨਾਲ ਖ਼ੜ੍ਹਨਾ ਪੰਜਾਬੀਆਂ ਦੇ ਖ਼ੂਨ ‘ਚ ਹੈ ਅਤੇ ਉਹ ਹਮੇਸ਼ਾਂ ਪੀੜਤ ਲੋਕਾਂ ਦੀ ਮੱਦਦ ਲਈ, ਭਾਵੇਂ ਉਹ ਦੇਸ਼-ਵਿਦੇਸ਼ ਦੇ ਕਿਸੇ ਵੀ ਹਿੱਸੇ ‘ਚ ਰਹਿੰਦੇ ਹੋਣ, ਮੱਦਦ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਜਦੋਂ ਪੰਜਾਬ ਵਾਸੀਆਂ ਤੇ ਹੜ੍ਹਾਂ ਕਾਰਨ ਮੁਸੀਬਤ ਆਈ ਹੈ ਤਾਂ ਪੰਜਾਬ ਦੇ ਲੋਕ ਵਧ ਚੜ੍ਹ ਕੇ ਆਪਣੇ ਭਰਾਵਾਂ ਦੀ ਮੱਦਦ ਕਰ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਵਿੱਤਰ ਕਾਰਜ ਤਹਿਤ ਮੋਹਾਲੀ ਦੀ ਮਾਤਾ ਕਲਸੀ ਇਸਤਰੀ ਭਲਾਈ ਅਤੇ ਸਤਿਸੰਗ ਸੋਸਾਇਟੀ, ਸ੍ਰੀ ਗੁਰੂ ਰਵੀਦਾਸ ਭਵਨ ਫ਼ੇਜ਼ 7, ਮੋਹਾਲੀ ਵੱਲੋਂ ਮੁੱਖ ਮੰਤਰੀ ਰਿਲੀਫ਼ ਫੰਡ ‘ਚ ਆਪਣਾ ਯੋਗਦਾਨ ਪਾਉਣ ਲਈ ਸੌਂਪੇ 1 ਲੱਖ ਰੁਪਏ ਦਾ ਚੈੱਕ ਸੌਂਪੇ ਜਾਣ ਮੌਕੇ ਕੀਤਾ ਹੈ।
ਉਨ੍ਹਾਂ ਨੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸਮਾਜ ਭਲਾਈ ਦੇ ਕੰਮਾਂ ‘ਚ ਲੱਗੀਆਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੁਸ਼ਕਿਲ ਦੀ ਘੜੀ, ਪੰਜਾਬ ਦੇ ਹੜ੍ਹ ਪੀੜ੍ਹਤ ਲੋਕਾਂ ਦੀ ਮੱਦਦ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ।
Read More: ਵਿਧਾਇਕ ਕੁਲਵੰਤ ਸਿੰਘ ਵੱਲੋਂ ਸੋਹਾਣਾ ਵਿਖੇ 1.68 ਕਰੋੜ ਰੁਪਏ ਦੀ ਲਾਗਤ ਨਾਲ ਟੋਭੇ ਦੇ ਨਵੀਨੀਕਰਨ ਦਾ ਉਦਘਾਟਨ