Latest News
ISTE ਦੀ ਰਾਸ਼ਟਰੀ ਕਨਵੈਨਸ਼ਨ ‘ਚ ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ, ਪੰਜਾਬ ਪੁਲਿਸ ਨੇ ਪਟਿਆਲਾ ਤੋਂ ਇੱਕ ਟ੍ਰੈਵਲ ਏਜੰਟ ਨੂੰ ਕੀਤਾ ਗ੍ਰਿਫ਼ਤਾਰ ਹੜ੍ਹ ਰਾਹਤ ਮੁਆਵਜ਼ੇ ‘ਚ 20 ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ ਵਿੱਚ ਸਾਬਕਾ ਸਰਪੰਚ ਤੇ ਲੰਬੜਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਬਿਨਾਂ ਪੱਖਪਾਤ ਤੋਂ ਪਿੰਡਾਂ ਦਾ ਵਿਕਾਸ ਯਕੀਨੀ ਬਣਾ ਰਹੇ ਹਾਂ-ਲਾਲ ਚੰਦ ਕਟਾਰੂਚੱਕ ਸਪੌਂਸਰਸਿ਼ਪ ਫੋਸਟਰ ਕੇਅਰ ਸਕੀਮ ਦਾ ਲਾਭ ਲੈ ਰਹੇ ਲਾਭਪਾਤਰੀਆਂ ਨਾਲ ਕੈਬਨਿਟ ਮੰਤਰੀ ਵਲੋਂ 17 ਫਰਵਰੀ ਨੂੰ ਕੀਤੀ ਜਾਵੇਗੀ ਮਿਲਣੀ ਅਮਰੀਕੀ ਫੌਜ ਦੇ ਜਹਾਜ਼ ‘ਤੇ ਜੰਜ਼ੀਰਾਂ ਨਾਲ ਜਕੜੇ ਭਾਰਤੀਆਂ ਨੂੰ ‘ਦੇਸ਼ ਨਿਕਾਲਾ’ ਦੇ ਕੇ ਟਰੰਪ ਨੇ ਮੋਦੀ ਨੂੰ ‘ਤੋਹਫ਼ਾ’ ਦਿੱਤਾ

SSP ਦੀਪਕ ਪਾਰੀਕ ਨੇ ਏਅਰਪੋਰਟ ਰੋਡ ’ਤੇ ਆਧੁਨਿਕ ਪੁਲਿਸ ਬੀਟ ਬਾਕਸ ਦੀ ਸ਼ੁਰੂਆਤ ਕੀਤੀ

ਆਉਣ ਵਾਲੇ ਦਿਨਾਂ ਵਿੱਚ ਛੱਤ ਲਾਈਟ, ਏਅਰਪੋਰਟ ਚੌਕ ਅਤੇ ਜ਼ੀਰਕਪੁਰ ਵਿੱਚ ਵੀ ਅਜਿਹੇ ਬੀਟ ਬਾਕਸ ਹੋਣਗੇ

ਐਸ.ਏ.ਐਸ.ਨਗਰ, 15 ਫਰਵਰੀ, 2025: ਪਰੰਪਰਾਗਤ ਪੁਲਿਸ ਬੀਟ ਬਾਕਸ ਨੂੰ ਮਾਡਰਨ ਬੀਟ ਬਾਕਸ ਨਾਲ ਤਬਦੀਲ ਕਰਨ ਦੀ ਆਪਣੀ ਕੋਸ਼ਿਸ਼ ਤਹਿਤ ਐਸ ਐਸ ਪੀ ਦੀਪਕ ਪਾਰੀਕ ਨੇ ਸ਼ਨੀਵਾਰ ਨੂੰ ਐਸ ਪੀ (ਹੈੱਡਕੁਆਰਟਰ) ਹਰਿੰਦਰ ਸਿੰਘ ਮਾਨ ਅਤੇ ਡੀ ਐਸ ਪੀ (ਟਰੈਫਿਕ) ਕਰਨੈਲ ਸਿੰਘ ਦੀ ਮੌਜੂਦਗੀ ਵਿੱਚ ਏਅਰਪੋਰਟ ਰੋਡ ਵਿਖੇ ਮਾਡਰਨ ਪੁਲਿਸ ਬੀਟ ਬਾਕਸ ਦਾ ਉਦਘਾਟਨ ਕੀਤਾ।

ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਇਨ੍ਹਾਂ ਬੀਟ ਬਾਕਸਾਂ ਨੂੰ ਸੀ ਸੀ ਟੀ ਵੀ ਕੈਮਰੇ ਅਤੇ ਫਲੈਸ਼ਿੰਗ ਲਾਈਟ (light) ਅਤੇ ਪੁਲਿਸ ਤੱਕ ਪਹੁੰਚ ਵਿੱਚ ਅਸਾਨੀ, ਵਰਗੇ ਅੱਪਡੇਟ ਕੀਤੇ ਬੁਨਿਆਦੀ ਢਾਂਚੇ ਦੇ ਨਾਲ ਇੱਕ ਨਵਾਂ ਰੂਪ ਦੇਣਾ ਹੈ। ਇਸ ਤੋਂ ਇਲਾਵਾ ਇਹ ਬੀਟ ਬਾਕਸ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਵੀ ਲਾਹੇਵੰਦ ਸਾਬਤ ਹੋਣਗੇ।

ਉਨ੍ਹਾਂ ਕਿਹਾ ਕਿ ਬੀਟ ਬਾਕਸ ਨੂੰ ਜਲਦ ਹੀ ਰਨਿੰਗ ਐਲ.ਈ.ਡੀ. ਨਾਲ ਲੈਸ ਕੀਤਾ ਜਾਵੇਗਾ। ਐਸ ਐਸ ਪੀ ਪਾਰੀਕ ਨੇ ਅੱਗੇ ਦੱਸਿਆ ਕਿ ਅੱਜ ਸਥਾਪਿਤ ਕੀਤਾ ਗਿਆ ਇਹ ਦੂਜਾ ਆਧੁਨਿਕ ਬੀਟ ਬਾਕਸ ਹੈ, ਇਸ ਤੋਂ ਕੁਝ ਦਿਨ ਪਹਿਲਾਂ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਵੱਲੋਂ ਮਾਜਰੀ ਵਿਖੇ ਜ਼ਿਲ੍ਹੇ ਦੇ ਪਹਿਲੇ ਮਾਡਰਨ ਬੀਟ ਬਾਕਸ ਦਾ ਉਦਘਾਟਨ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਜਲਦੀ ਹੀ ਅਜਿਹੇ ਆਧੁਨਿਕ ਬੀਟ ਬਾਕਸ (box) ਛੱਤ ਲਾਈਟਾਂ, ਏਅਰਪੋਰਟ ਚੌਕ ਅਤੇ ਜ਼ੀਰਕਪੁਰ ਵਿਖੇ ਨਵੀਂ ਦਿੱਖ ਨਾਲ ਆਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੀਟ ਬਾਕਸਾਂ ‘ਤੇ ਲੱਗੇ ਸੀ ਸੀ ਟੀ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਦੇ ਨਾਲ-ਨਾਲ ਦੁਰਘਟਨਾਵਾਂ ਦੇ ਮਾਮਲਿਆਂ ਨੂੰ ਨਜਿੱਠਣ ਅਤੇ ਮਾੜੇ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖਣ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਪੁਲਿਸ ਨਿਗਰਾਨੀ ਵਧਾਉਣ ਲਈ ਸਮੁੱਚੇ ਮੁਹਾਲੀ ਵਿੱਚ ਅਜਿਹੇ ਬੂਥ ਕਾਇਮ ਕੀਤੇ ਜਾਣਗੇ।

Read More: ਪੰਜਾਬ ਵਿੱਚ ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ ਵਿਆਪਕ ਟੀਕਾਕਰਨ ਮੁਹਿੰਮ ਦੀ ਹੋਈ ਸ਼ੁਰੂਆਤ

Scroll to Top