ਚੰਡੀਗੜ, 21 ਜਨਵਰੀ 2025: SSC MTS Result 2024-25: ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਬਹੁਤ ਉਡੀਕੀ ਜਾ ਰਹੀ SSC MTS ਭਰਤੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਮਲਟੀ-ਟਾਸਕਿੰਗ (ਨਾਨ-ਟੈਕਨੀਕਲ) ਸਟਾਫ ਅਤੇ ਹੌਲਦਾਰ ਪ੍ਰੀਖਿਆ ਲਈ ਬੈਠੇ ਉਮੀਦਵਾਰ ਹੁਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ssc.gov.in ‘ਤੇ ਨਤੀਜਾ ਦੇਖ ਸਕਦੇ ਹਨ।
ਨਤੀਜੇ ਦੇ ਨੋਟਿਸ ਦੇ ਮੁਤਾਬਕ ਕੁੱਲ 27,011 ਉਮੀਦਵਾਰਾਂ ਨੂੰ ਸਰੀਰਕ ਟੈਸਟ ਲਈ ਆਰਜ਼ੀ ਤੌਰ ‘ਤੇ ਚੁਣਿਆ ਗਿਆ ਹੈ। ਐਮਟੀਐਸ ਅਤੇ ਹੌਲਦਾਰ ਪ੍ਰੀਖਿਆਵਾਂ 30 ਸਤੰਬਰ, 2024 ਤੋਂ 14 ਨਵੰਬਰ, 2024 ਤੱਕ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਆਯੋਜਿਤ ਕੀਤੀਆਂ ਗਈਆਂ ਸਨ।
ਕੰਪਿਊਟਰ-ਅਧਾਰਤ ਪ੍ਰੀਖਿਆ (ਸੀਬੀਈ) ਹਿੰਦੀ, ਅੰਗਰੇਜ਼ੀ ਅਤੇ 13 ਖੇਤਰੀ ਭਾਸ਼ਾਵਾਂ ‘ਚ ਲਈ ਗਈ ਸੀ। ਸਵਾਲ ਉਦੇਸ਼ਪੂਰਨ ਅਤੇ ਬਹੁ-ਚੋਣ ਵਾਲੇ ਸਨ। ਗਲਤ ਜਵਾਬਾਂ ਨੂੰ ਸਿਰਫ਼ ਦੂਜੇ ਸੈਸ਼ਨ ‘ਚ ਹੀ ਨੈਗੇਟਿਵ (-1) ਵਜੋਂ ਦਰਸਾਇਆ ਜਾਵੇਗਾ। ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।
ਕਮਿਸ਼ਨ ਨੇ ਐਮਟੀਐਸ (SSC MTS) ਭਰਤੀ ਨਤੀਜੇ ਦੇ ਨਾਲ-ਨਾਲ ਕੱਟਆਫ ਅੰਕ ਵੀ ਜਾਰੀ ਕਰ ਦਿੱਤੇ ਹਨ। ਕੰਪਿਊਟਰ ਅਧਾਰਤ ਪ੍ਰੀਖਿਆ ਦੇ ਸੈਸ਼ਨ-1 ਅਤੇ ਸੈਸ਼ਨ-2 ਵਿੱਚ ਘੱਟੋ-ਘੱਟ ਯੋਗਤਾ ਅੰਕ ਹੇਠ ਲਿਖੇ ਅਨੁਸਾਰ ਹਨ:
ਗੈਰ-ਰਾਖਵੀਂ ਸ਼੍ਰੇਣੀ – 30%
ਓਬੀਸੀ/ਈਡਬਲਯੂਐਸ – 25%
ਹੋਰ ਸਾਰੀਆਂ ਸ਼੍ਰੇਣੀਆਂ – 20%
Read More: SSC CGL ਪ੍ਰੀਖਿਆ ਲਈ ਸਾਰੇ ਖੇਤਰਾਂ ਲਈ ਐਡਮਿਟ ਕਾਰਡ ਜਾਰੀ