ਦੇਸ਼, 03 ਸਤੰਬਰ 2025: SSC CGL Exam 2025: ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਕੰਬਾਈਨਡ ਗ੍ਰੈਜੂਏਟ ਲੈਵਲ ਐਗਜ਼ਾਮੀਨੇਸ਼ਨ (CGL) ਟੀਅਰ 1 ਪ੍ਰੀਖਿਆ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਅਧਿਕਾਰਤ ਨੋਟੀਫਿਕੇਸ਼ਨ ਦੇ ਮੁਤਾਬਕ ਐੱਸਐੱਸਸੀ ਸੀਜੀਐੱਲ (SSC CGL) ਟੀਅਰ 1 ਪ੍ਰੀਖਿਆ 12 ਸਤੰਬਰ ਨੂੰ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਹੋਵੇਗੀ।
ਐੱਸਐੱਸਸੀ ਸੀਜੀਐੱਲ 2025 ਪ੍ਰੀਖਿਆ ਦੇਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ssc.gov.in ਰਾਹੀਂ ਨੋਟਿਸ ਦੇਖ ਸਕਦੇ ਹਨ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਮੁਤਾਬਕ ਐੱਸਐੱਸਸੀ ਸੀਜੀਐੱਲ ਟੀਅਰ-1 ਪ੍ਰੀਖਿਆ 12 ਸਤੰਬਰ ਤੋਂ 26 ਸਤੰਬਰ ਤੱਕ ਕੰਪਿਊਟਰ ਅਧਾਰਤ ਮੋਡ (CBE) ‘ਚ ਲਈ ਜਾਵੇਗੀ। ਇਸ ਦੌਰਾਨ, ਪ੍ਰੀਖਿਆ ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ ‘ਤੇ ਕਈ ਪੜਾਵਾਂ ‘ਚ ਲਈ ਜਾਵੇਗੀ। ਇਸ ਦੇ ਨਾਲ ਹੀ, ਟੀਅਰ-2 ਪ੍ਰੀਖਿਆ ਦਸੰਬਰ 2025 (ਪ੍ਰਸਤਾਵਿਤ) ‘ਚ ਲਈ ਜਾਵੇਗੀ।
ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ‘ਚ ਕੁੱਲ 14,582 ਅਸਾਮੀਆਂ ਐੱਸਐੱਸਸੀ ਸੀਜੀਐੱਲ ਭਰਤੀ ਮੁਹਿੰਮ ਦੁਆਰਾ ਭਰੀਆਂ ਜਾਣਗੀਆਂ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ, ਸੰਗਠਨਾਂ ਦੇ ਨਾਲ-ਨਾਲ ਵੱਖ-ਵੱਖ ਸੰਵਿਧਾਨਕ, ਵਿਧਾਨਕ ਸੰਸਥਾਵਾਂ ਅਤੇ ਟ੍ਰਿਬਿਊਨਲਾਂ ‘ਚ ਗਰੁੱਪ ‘ਬੀ’ ਅਤੇ ਗਰੁੱਪ ‘ਸੀ’ ਅਸਾਮੀਆਂ ‘ਤੇ ਨਿਯੁਕਤ ਕੀਤਾ ਜਾਵੇਗਾ।
Read More: SSC ਜੀਡੀ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਜਾਰੀ