ਆਪ੍ਰੇਸ਼ਨ ਸਿੰਦੂਰ ਦੇ 6 ਦਿਨਾਂ ਬਾਅਦ ਖੁੱਲ੍ਹਿਆ ਸ੍ਰੀਨਗਰ ਹਵਾਈ ਅੱਡਾ, 7 ਮਈ ਤੋਂ ਬੰਦ ਸੀ

14 ਮਈ 2025: ਆਪ੍ਰੇਸ਼ਨ ਸਿੰਦੂਰ (operation sindoor ) ਦੇ 6 ਦਿਨਾਂ ਬਾਅਦ, ਅੱਜ ਮੰਗਲਵਾਰ ਨੂੰ ਸ੍ਰੀਨਗਰ ਹਵਾਈ (Srinagar airport) ਅੱਡੇ ‘ਤੇ ਉਡਾਣ ਸੰਚਾਲਨ ਮੁੜ ਸ਼ੁਰੂ ਹੋ ਗਿਆ ਹੈ। ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ ਦੁਪਹਿਰ 12:49 ਵਜੇ ਉਤਰੀ। ਭਾਰਤ-ਪਾਕਿਸਤਾਨ (bharat and pakistan) ਤਣਾਅ ਕਾਰਨ ਹਵਾਈ ਅੱਡਾ 7 ਮਈ ਤੋਂ ਬੰਦ ਸੀ।

ਦਿੱਲੀ ਹਵਾਈ ਅੱਡੇ ਤੋਂ ਚੰਡੀਗੜ੍ਹ, ਅੰਮ੍ਰਿਤਸਰ ਅਤੇ ਸ੍ਰੀਨਗਰ (Srinagar) ਜਾਣ ਵਾਲੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡਾ ਅਥਾਰਟੀ ਨੇ ਪਹਿਲਾਂ ਕਿਹਾ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਉਡਾਣ ਦੇ ਸ਼ਡਿਊਲ ਵਿੱਚ ਬਦਲਾਅ ਹੋ ਸਕਦਾ ਹੈ।

ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਭਾਰਤ-ਪਾਕਿਸਤਾਨ (bharat and pakistan) ਸਰਹੱਦ ਦੇ ਨੇੜੇ 8 ਸ਼ਹਿਰਾਂ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਜੰਮੂ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਸ਼ਾਮਲ ਹਨ।

ਰਾਜਸਥਾਨ, ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਦੇਰ ਰਾਤ ਡਰੋਨ ਦੇਖੇ ਜਾਣ ਤੋਂ ਬਾਅਦ ਇੰਡੀਗੋ ਨੇ 6 ਸ਼ਹਿਰਾਂ ਵਿੱਚ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ। ਇਨ੍ਹਾਂ ਵਿੱਚ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇਹ, ਸ੍ਰੀਨਗਰ ਅਤੇ ਰਾਜਕੋਟ ਹਵਾਈ ਅੱਡੇ ਸ਼ਾਮਲ ਹਨ।ਭਾਰਤ-ਪਾਕਿਸਤਾਨ (bharat and pakistan) ਜੰਗਬੰਦੀ ਤੋਂ ਬਾਅਦ ਸੋਮਵਾਰ ਨੂੰ 32 ਹਵਾਈ ਅੱਡੇ ਖੋਲ੍ਹ ਦਿੱਤੇ ਗਏ। ਹਾਲਾਂਕਿ, ਸਾਰੇ ਹਵਾਈ ਅੱਡਿਆਂ ‘ਤੇ ਉਡਾਣ ਸੰਚਾਲਨ ਅਜੇ ਪੂਰੀ ਤਰ੍ਹਾਂ ਮੁੜ ਸ਼ੁਰੂ ਨਹੀਂ ਹੋਇਆ ਹੈ।

Read More: ਆਪ੍ਰੇਸ਼ਨ ਸਿੰਦੂਰ ਤਹਿਤ ਮਾਰੇ ਗਏ ਅੱ.ਤ.ਵਾ.ਦੀ.ਆਂ ਦੀ ਸੂਚੀ ਜਾਰੀ

Scroll to Top