June 28, 2024 4:16 pm
Namya Midha

ਸ੍ਰੀ ਮੁਕਤਸਰ ਸਾਹਿਬ ਦੀ ਨਾਮਿਆ ਨੇ ਜਿੱਤਿਆ ਇੰਡੀਆ ਸੁਪਰ ਮਾਡਲ 2023 ਮਿਸ ਬਿਊਟੀਫੁੱਲ ਸਮਾਈਲ ਦਾ ਖ਼ਿਤਾਬ

ਚੰਡੀਗ੍ਹੜ, 24 ਮਈ 2023: ਪੰਜਾਬ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਟਿੱਬੀ ਸਾਹਿਬ ਰੋਡ ਦੇ ਰਹਿਣ ਵਾਲੇ ਸੰਜੀਵ ਕੁਮਾਰ ਮਿੱਡਾ ਦੀ ਪੁੱਤਰੀ ਨਾਮਿਆ ਮਿੱਡਾ (Namya Midha) ਨੇ ਨੋਇਡਾ ਫਿਲਮ ਸਿਟੀ ਵਿਖੇ ਹੋਏ ਮਿਸ ਇੰਡੀਆ ਸੁਪਰ ਮਾਡਲ ਮੁਕਾਬਲੇ 2023 ਵਿੱਚ ਭਾਗ ਲੈ ਕੇ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਰੌਸ਼ਨ ਕੀਤਾ ਹੈ। ਇੰਨਾ ਹੀ ਨਹੀਂ ਇਸ ਮੁਕਾਬਲੇ ‘ਚ ਨਾਮਿਆਂ ਨੂੰ ਮਿਸ ਬਿਊਟੀਫੁੱਲ ਸਮਾਈਲ ਇੰਡੀਆ ਦਾ ਖ਼ਿਤਾਬ ਵੀ ਮਿਲਿਆ ਹੈ।

ਅਦਾਕਾਰਾ ਨੇਹਾ ਧੂਪੀਆ, ਪ੍ਰਿੰਸ ਨਰੂਲਾ ਅਤੇ ਮਸ਼ਹੂਰ ਮੇਕਅੱਪ ਆਰਟਿਸਟ ਭੂਮਿਕਾ ਬਹਿਲ ਇਸ ਮੁਕਾਬਲੇ ਵਿੱਚ ਜੱਜ ਸਨ।ਇਸ ਸ਼ੋਅ ਦਾ ਆਯੋਜਨ ਸ਼ਰਦ ਚੌਧਰੀ ਨੇ ਡਰੀਮ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਕੀਤਾ ਸੀ। ਜਿਸ ਵਿੱਚ ਮਾਡਲਿੰਗ ਮੁਕਾਬਲੇ ਵਿੱਚ ਭਾਰਤ ਭਰ ਦੀਆਂ ਲੜਕੀਆਂ ਨੇ ਭਾਗ ਲਿਆ।

ਇਸ ਵਿੱਚ ਡੇਰਾ ਭਾਈ ਮਸਤਾਨ ਸਿੰਘ ਦੀ ਪਲੱਸ-ਟੂ ਦੀ ਵਿਦਿਆਰਥਣ ਨਾਮਿਆਂ ਮਿੱਡਾ ਨੂੰ ਮਿਸ ਬਿਊਟੀਫੁੱਲ ਸਮਾਈਲ ਇੰਡੀਆ ਚੁਣਿਆ ਗਿਆ। ਨਾਮਿਆ ਇਸ ਤੋਂ ਪਹਿਲਾਂ ਮਿਸਟਰ ਅਤੇ ਮਿਸ ਆਲ ਇੰਡੀਆ ਮੁਕਾਬਲੇ ਵਿੱਚ ਦੂਜੀ ਰਨਰ-ਅੱਪ ਰਹੀ ਸੀ। ਨਾਮਿਆ ਨੇ ਦੱਸਿਆ ਕਿ ਉਸ ਦੀ ਇੱਛਾ ਫਿਲਮ ਲਾਈਨ ‘ਚ ਕਰੀਅਰ ਬਣਾਉਣ ਦੀ ਹੈ। ਉਹ ਅਭਿਨੇਤਰੀ ਬਣਨਾ ਚਾਹੁੰਦੀ ਹੈ ਅਤੇ ਆਪਣੇ ਸ਼ਹਿਰ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਦੇ ਅੰਤ ਤੱਕ ਇਹ ਐਪੀਸੋਡ ਈ-24 ਚੈਨਲ ‘ਤੇ ਟੈਲੀਕਾਸਟ ਕੀਤਾ ਜਾਵੇਗਾ।