ਚੰਡੀਗੜ੍ਹ, 05 ਅਗਸਤ 2024: ਪੰਜਾਬ ‘ਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬੇ ‘ਚ ਪਿਛਲੇ ਸਾਲ ਦੇ ਮੁਕਾਬਲੇ 44 ਫ਼ੀਸਦ ਵਾਧਾ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਡੀ.ਐਸ.ਆਰ. ਤਕਨੀਕ ਰਾਹੀਂ ਸ ਸਾਲ 2.48 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ, ਜੋ ਕਿ ਪਿਛਲੇ ਸਾਲ 2023 ‘ਚ ਸਾਉਣੀ ਸੀਜ਼ਨ ਦੌਰਾਨ 1.72 ਲੱਖ ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ | ਖੇਤੀਬਾੜੀ ਮੰਤਰੀ ਨੇ ਦੱਸਿਆ ਕਿ 78,468 ਏਕੜ ‘ਚ ਝੋਨੇ ਦੀ ਸਿੱਧੀ ਬਿਜਾਈ ਨਾਲ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਜ਼ਿਲ੍ਹਾ ਸੂਬੇ ‘ਚ ਮੋਹਰੀ ਰਿਹਾ ਹੈ। ਇਸਦੇ ਨਾਲ ਹੀ ਅੰਮ੍ਰਿਤਸਰ 17,913 ਏਕੜ, ਫਾਜ਼ਿਲਕਾ 75,824 ਏਕੜ, ਬਠਿੰਡਾ 12,760 ਏਕੜ, ਫਿਰੋਜ਼ਪੁਰ 17,644 ਏਕੜ ਝੋਨੇ ਦੀ ਸਭ ਤੋਂ ਵੱਧ ਸਿੱਧੀ ਬਿਜਾਈ ਹੋਈ ਹੈ।
ਜਨਵਰੀ 18, 2025 6:00 ਬਾਃ ਦੁਃ