free tourist visas

ਸ਼੍ਰੀਲੰਕਾ ਸਰਕਾਰ ਦਾ ਐਲਾਨ, ਭਾਰਤ ਸਮੇਤ ਸੱਤ ਦੇਸ਼ਾਂ ਦੇ ਲੋਕਾਂ ਨੂੰ ਮੁਫ਼ਤ ਟੂਰਿਸਟ ਵੀਜ਼ਾ ਮਿਲਣਾ ਰਹੇਗਾ ਜਾਰੀ

ਚੰਡੀਗੜ੍ਹ, 07 ਮਈ 2024: ਸ਼੍ਰੀਲੰਕਾ ਸਰਕਾਰ ਨੇ ਭਾਰਤ ਸਮੇਤ ਛੇ ਦੇਸ਼ਾਂ ਦੇ ਯਾਤਰੀਆਂ ਨੂੰ ਮੁਫ਼ਤ ਟੂਰਿਸਟ ਵੀਜ਼ਾ (free tourist visas) ਦੇਣਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਸ਼੍ਰੀਲੰਕਾ ਸਰਕਾਰ ਨੇ ਕਿਹਾ ਹੈ ਕਿ ਉਹ ਭਾਰਤ, ਚੀਨ, ਰੂਸ, ਜਾਪਾਨ, ਮਲੇਸ਼ੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਦੇ ਯਾਤਰੀਆਂ ਨੂੰ ਮੁਫ਼ਤ ਟੂਰਿਸਟ ਵੀਜ਼ਾ ਦੇਣਾ ਜਾਰੀ ਰੱਖੇਗੀ।

ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਦਫਤਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ”ਵਿਦੇਸ਼ੀ ਸੈਲਾਨੀਆਂ ਨੂੰ 30 ਦਿਨਾਂ ਦਾ ਵੀਜ਼ਾ ਦੇਣ ਲਈ ਮੌਜੂਦਾ 50 ਅਮਰੀਕੀ ਡਾਲਰ ਦੀ ਫੀਸ ਜਾਰੀ ਰਹੇਗੀ। ਇਸ ਦੇ ਨਾਲ ਹੀ ਭਾਰਤ, ਚੀਨ, ਰੂਸ, ਜਾਪਾਨ, ਮਲੇਸ਼ੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਦੇ ਯਾਤਰੀ ਭਾਰਤ ਤੋਂ ਮੌਜੂਦਾ ਸਮੇਂ ਦੀ ਤਰ੍ਹਾਂ ਮੁਫ਼ਤ ਟੂਰਿਸਟ ਵੀਜ਼ਾ (free tourist visas) ਦਿੱਤਾ ਜਾਵੇਗਾ।

Scroll to Top