Sri Lanka vs New Zealand

Sri Lanka vs New Zealand: ਨਿਊਜ਼ੀਲੈਂਡ ਖਿਲਾਫ਼ ਟੀ-20 ‘ਚ ਸ਼੍ਰੀਲੰਕਾ ਦੀ ਰੋਮਾਂਚਕ ਜਿੱਤ, ਸੀਰੀਜ਼ ‘ਤੇ ਕੀਵੀਆਂ ਦਾ ਕਬਜ਼ਾ

ਚੰਡੀਗੜ੍ਹ 02 ਜਨਵਰੀ 2024: Sri Lanka vs New Zealand: ਸ਼੍ਰੀਲੰਕਾ ਨੇ ਨਿਊਜ਼ੀਲੈਂਡ ਖਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਮੈਚ ‘ਚ 7 ਦੌੜਾਂ ਦੀ ਰੋਮਾਂਚਕ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨਾਲ ਸ਼੍ਰੀਲੰਕਾ ਦੀ ਟੀਮ ਆਪਣੇ ਆਪ ਨੂੰ ਕਲੀਨ ਸਵੀਪ ਤੋਂ ਬਚਾਉਣ ‘ਚ ਸਫਲ ਰਹੀ | ਨਿਊਜ਼ੀਲੈਂਡ ਨੇ ਸ਼੍ਰੀਲੰਕਾ ਖਿਲਾਫ਼ ਇਹ ਸੀਰੀਜ਼ 2-1 ਨਾਲ ਜਿੱਤ ਲਈ ਹੈ |

ਵੀਰਵਾਰ ਨੂੰ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚਰਿਥ ਅਸਾਲੰਕਾ ਦੀ ਕਪਤਾਨੀ ਵਾਲੀ ਸ਼੍ਰੀਲੰਕਾ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 218 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 211 ਦੌੜਾਂ ਹੀ ਬਣਾ ਸਕੀ। ਕੁਸਲ ਪਰੇਰਾ (Sri Lanka) ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਉਨ੍ਹਾਂ ਨੇ 46 ਗੇਂਦਾਂ ‘ਚ 101 ਦੌੜਾਂ ਦੀ ਪਾਰੀ ਖੇਡੀ। ਜਦੋਂ ਕਿ ਜੈਕਬ ਡਫੀ ਨੂੰ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ। ਡਫੀ ਨੇ 8 ਵਿਕਟਾਂ ਲਈਆਂ ਹਨ।

219 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਜ਼ਬਰਦਸਤ ਸ਼ੁਰੂਆਤ ਕੀਤੀ। ਟਿਮ ਰੌਬਿਨਸਨ ਅਤੇ ਰਚਿਨ ਰਵਿੰਦਰਾ ਨੇ 45 ਗੇਂਦਾਂ ‘ਤੇ 81 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਟੀਮ ਨੇ ਪਾਵਰਪਲੇ ਦੇ 6 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 63 ਦੌੜਾਂ ਬਣਾਈਆਂ ਸਨ।

ਨਿਊਜ਼ੀਲੈਂਡ (New Zealand) ਟੀਮ ਦਾ ਮੱਧਕ੍ਰਮ ਅਸਫਲ ਰਿਹਾ, ਬੱਲੇਬਾਜ਼ ਮਜ਼ਬੂਤ ​​ਸ਼ੁਰੂਆਤ ਦਾ ਫਾਇਦਾ ਨਹੀਂ ਉਠਾ ਸਕੇ। ਇੱਕ ਸਮੇਂ ਟੀਮ ਨੇ 8 ਓਵਰਾਂ ‘ਚ 85 ਦੌੜਾਂ ਬਣਾ ਲਈਆਂ ਸਨ ਅਤੇ ਸਿਰਫ ਇੱਕ ਵਿਕਟ ਗਵਾ ਦਿੱਤੀ ਸੀ। ਪਰ ਟੀਮ ਇੱਥੋਂ ਵਿਕਟਾਂ ਗੁਆਉਂਦੀ ਰਹੀ। ਟੀਮ ਨੇ ਆਖਰੀ 5 ਓਵਰਾਂ ‘ਚ ਸਿਰਫ 43 ਦੌੜਾਂ ਬਣਾਈਆਂ।

Read More: ICC Ranking: ਟੈਸਟ ਰੈਂਕਿੰਗ ‘ਚ ਜਸਪ੍ਰੀਤ ਬੁਮਰਾਹ ਨੰਬਰ-1 ਗੇਂਦਬਾਜ, ਇਹ ਖਾਸ ਰਿਕਾਰਡ ਵੀ ਕੀਤਾ ਆਪਣੇ ਨਾਮ

Scroll to Top