Site icon TheUnmute.com

Sri Lanka Economic Crisis: ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਦਿੱਤਾ ਅਸਤੀਫ਼ਾ

Ranil Wickremesinghe

ਚੰਡੀਗੜ੍ਹ 09 ਜੁਲਾਈ 2022: ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ (Ranil Wickremesinghe) ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵਿਕਰਮਸਿੰਘੇ ਨੇ ਆਰਥਿਕ ਸੰਕਟ ਦੇ ਵਿਚਕਾਰ ਇਸ ਸਾਲ 12 ਮਈ ਨੂੰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਤੋਂ ਪਹਿਲਾਂ ਮਹਿੰਦਰਾ ਰਾਜਪਕਸ਼ੇ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਵਿਕਰਮਸਿੰਘੇ ਨੂੰ 59 ਦਿਨਾਂ ਦੇ ਅੰਦਰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ।

ਜਿਕਰਯੋਗ ਹੈ ਕਿ ਸ਼੍ਰੀਲੰਕਾ ਇਸ ਸਮੇਂ ਆਪਣੀ ਆਜ਼ਾਦੀ (1948) ਤੋਂ ਬਾਅਦ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ‘ਤੇ ਕੁੱਲ 51 ਬਿਲੀਅਨ ਅਮਰੀਕੀ ਡਾਲਰ ਦਾ ਵਿਦੇਸ਼ੀ ਕਰਜ਼ਾ ਹੈ। ਸ੍ਰੀਲੰਕਾ ਨੂੰ ਇਸ ਸਮੇਂ ਪ੍ਰਤੀ ਸਾਲ 4 ਬਿਲੀਅਨ ਡਾਲਰ ਦੀ ਲੋੜ ਹੈ।ਆਰਥਿਕ ਸੰਕਟ ਕਾਰਨ ਸ੍ਰੀ ਲੰਕਾ ਦੇ ਆਮ ਲੋਕਾਂ ਨੂੰ ਮਹਿੰਗਾਈ, ਬਾਲਣ, ਸਿਹਤ ਸਮੇਤ ਸਾਰੀਆਂ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

ਰਾਨਿਲ ਵਿਕਰਮਸਿੰਘੇ (Ranil Wickremesinghe) ਤੋਂ ਪਹਿਲਾਂ ਮਹਿੰਦਰਾ ਰਾਜਪਕਸ਼ੇ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਕੁਰਸੀ ਛੱਡਣੀ ਪਈ।ਦੂਜੇ ਪਾਸੇ ਵਿਰੋਧਾਂ ਦੇ ਬਾਵਜੂਦ ਮਹਿੰਦਰਾ ਰਾਜਪਕਸ਼ੇ ਦੇ ਭਰਾ ਗੋਤਬਾਯਾ ਰਾਜਪਕਸ਼ੇ ਅਜੇ ਵੀ ਰਾਸ਼ਟਰਪਤੀ ਦੀ ਕੁਰਸੀ ‘ਤੇ ਬਰਕਰਾਰ ਹਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ 2019 ਵਿੱਚ ਭਾਰੀ ਬਹੁਮਤ ਨਾਲ ਰਾਸ਼ਟਰਪਤੀ ਚੁਣਿਆ ਗਿਆ ਸੀ।

Exit mobile version