ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ 5 ਸਾਲ ਹੋਏ ਪੂਰੇ

9 ਨਵੰਬਰ 2024: ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਦਾ ਲਾਂਘਾ ਖੁੱਲ੍ਹੇ ਨੂੰ ਅੱਜ ਯਾਨੀ ਕਿ 9 ਨਵੰਬਰ ਨੂੰ 5 ਸਾਲ ਪੂਰੇ ਹੋ ਚੁੱਕੇ ਹਨ, ਦੱਸ ਦੇਈਏ ਕਿ ਇਹ ਲਾਂਘਾ (corridor) 9 ਨਵੰਬਰ 2019 ਨੂੰ ਖੋਲ੍ਹਿਆ ਗਿਆ ਸੀ, ਉਥੇ ਹੀ ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਸ੍ਰੀ ਕਰਤਾਰਪੁਰ ਸਾਹਿਬ 3 ਲੱਖ 42 ਹਜ਼ਾਰ ਤੋਂ ਵੱਧ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ, ਦੱਸ ਦੇਈਏ ਕਿ ਪਾਕਿਸਤਾਨ (pakistan) ਲਾਂਘੇ ਤੋਂ ਐਂਟਰੀ ਫੀਸ ਲੈਂਦਾ ਹੈ, ਉਥੇ ਹੀ ਭਾਰਤ ਵਾਲੇ ਪਾਸਿਓਂ ਦੂਰਬੀਨ ਦੇ ਰਾਹੀਂ ਵੀ ਦਰਸ਼ਨ ਹੁੰਦੇ ਹਨ|

ਭਾਰਤ-ਪਾਕਿਸਤਾਨ

ਪਹਿਲਾਂ ਸਿਰਫ਼ ਦੂਰਬੀਨ ਦੇ ਨਾਲ ਹੀ ਦਰਸ਼ਨ ਹੁੰਦੇ ਸੀ, ਦੱਸ ਦੇਈਏ ਕਿ ਇਹ ਚਾਰ ਤੋਂ ਸਾਢੇ ਚਾਰ ਕਿਲੋਮੀਟਰ ਦਾ ਹੀ ਸਫ਼ਰ ਹੈ| ਉੱਥੇ ਹੀ ਹੁਣ ਪਾਕਿਸਤਾਨ ਜਾਣ ਦੇ ਲਈ ਵੀਜ਼ਾ ਲਗਵਾਉਣ ਦੀ ਵੀ ਜ਼ਰੂਰਤ ਨਹੀਂ ਪਏ ਗਈ|

Image

ਉਥੇ ਹੀ ਦੱਸ ਦੇਈਏ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਨੂੰ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸਿੱਖਾਂ ਲਈ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ, ਜਿਥੇ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ ਸਨ।

Image

ਗੁਰੂ ਨਾਨਕ ਦੇਵ ਜੀ ਨੇ ਇੱਥੇ 16 ਸਾਲ ਦਾ ਜੀਵਨ ਬਤੀਤ ਕੀਤਾ। ਬਾਅਦ ਵਿਚ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ‘ਤੇ ਆਪਣਾ ਸਰੀਰ ਤਿਆਗ ਦਿੱਤਾ। ਜਿਸ ਤੋਂ ਬਾਅਦ ਇੱਥੇ ਗੁਰਦੁਆਰਾ ਦਰਬਾਰ ਸਾਹਿਬ ਬਣਾਇਆ ਗਿਆ।

ਇਹ ਸਥਾਨ ਪੰਜਾਬ, ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਆਉਂਦਾ ਹੈ। ਇਹ ਸਥਾਨ ਲਾਹੌਰ ਤੋਂ 120 ਕਿਲੋਮੀਟਰ ਅਤੇ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ਼ ਤਿੰਨ ਕਿਲੋਮੀਟਰ ਦੂਰ ਹੈ, ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ|

ਇਸਨੂੰ ਡੇਰਾ ਨਾਨਕ ਬਾਬਾ ਵੀ ਕਹਿੰਦੇ ਹਨ ਅਤੇ ਇਸਨੂੰ ਡੇਰਾ ਸਾਹਿਬ ਰੇਲਵੇ ਸਟੇਸ਼ਨ ਲੱਗਦਾ ਹੈ। ਇਹ ਅਸਥਾਨ ਦਰਿਆ ਰਾਵੀ ਦੇ ਕੰਢੇ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੀ ਦੂਰੀ ਦੇ ਅੰਦਰ ਸਥਿਤ ਹੈ। ਮੌਜੂਦਾ ਇਮਾਰਤ 1,35,600 ਰੁਪਏ  ਦੀ ਲਾਗਤ ਨਾਲ ਪਟਿਆਲਾ   ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਨੇ ਬਣਵਾਈ ਸੀ। 1995 ਵਿੱਚ  ਪਾਕਿਸਤਾਨ ਦੀ ਸਰਕਾਰ ਨੇ ਇਹਦੀ ਮੁਰੰਮਤ ਕਰਵਾਈ ਸੀ, ਅਤੇ  2004 ਵਿੱਚ ਪੂਰੀ ਤਰ੍ਹਾਂ ਮੁੜ ਬਹਾਲ ਕਰ ਦਿੱਤੀ ਸੀ।ਗੁਰਦਵਾਰਾ ਸਾਹਿਬ ਦੀ ਇਮਾਰਤ ਵਿੱਚ ਜੜਿਆ ਨੀਂਹ ਪੱਥਰ ਦਰਸਾਂਉਦਾ ਹੈ ਕਿ ਪੁਰਾਣੀ ਇਮਾਰਤ ਦਾ ਨੀਂਹ ਪੱਥਰ ਨਿਰਮਲ ਆਸ਼ਰਮ ਰਿਸ਼ੀਕੇਸ਼ ਦੇ ਸੰਤ ਬਾਬਾ ਬੁੱਡਾ ਜੀ ਨੇ 1929 ਵਿੱਚ ਰਖਿਆ ਸੀ। ਇਹ ਇੱਕ ਖੁੱਲ੍ਹੀ ਅਤੇ ਸੁੰਦਰ ਇਮਾਰਤ ਹੈ। ਜੰਗਲ ਅਤੇ  ਰਾਵੀ ਨਦੀ ਨੇੜੇ ਹੋਣ ਕਰਕੇ ਇਸ ਦੀ ਦੇਖਭਾਲ ਮੁਸ਼ਕਲ ਬਣ ਹੋ ਜਾਂਦੀ ਹੈ।

Scroll to Top