ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ

ਇੰਟਰਨੈਸ਼ਨਲ ਫੈਸਟੀਵਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਗੱਤਕਾ ਟੀਮ ਨੇ ਦਿਖਾਏ ਜੌਹਰ

ਥਾਈਲੈਂਡ, 01 ਅਗਸਤ 2025: ਥਾਈਲੈਂਡ ਦੇ ਵੱਖ-ਵੱਖ ਸ਼ਹਿਰਾਂ ‘ਚ ਫੋਕਲੋਰ ਕਲੱਬ ਵੱਲੋਂ ਇੰਟਰਨੈਸ਼ਨਲ ਫੋਕਲੋਰ ਫੈਸਟੀਵਲ ਕਰਵਾਇਆ ਗਿਆ | ਇਸ ਕਲਚਰ ਫੈਸਟੀਵਲ ‘ਚ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਦੀਆਂ 12 ਟੀਮਾਂ ਨੇ ਭਾਗ ਲਿਆ | ਇਸ ਪ੍ਰੋਗਰਾਮ ‘ਚ ਭਾਗ ਲੈਣ ਵਾਲੀਆਂ ਟੀਮਾਂ ਨੇ ਆਪਣੇ-ਆਪਣੇ ਦੇਸ਼ਾਂ ਦਾ ਸੱਭਿਆਚਾਰ ਪੇਸ਼ ਕੀਤਾ |

ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫ਼ਤਹਿਗੜ੍ਹ ਸਾਹਿਬ (ਪੰਜਾਬ) ਦੀ ਯੂਨੀਵਰਸਿਟੀ ਦੀ ਗੱਤਕਾ ਟੀਮ ਵੱਲੋਂ ਯੂਨੀਵਰਸਿਟੀ ਦੇ ਗੱਤਕਾ ਕੋਚ ਤਲਵਿੰਦਰ ਸਿੰਘ ਤੇ ਟੀਮ ਮੈਨੇਜਰ ਲਵਵੀਰ ਸਿੰਘ ਦੀ ਯੋਗ ਅਗਵਾਈ ਹੇਠ ਯੂਨੀਵਰਸਿਟੀ ਦੇ ਵਿਦਿਆਰਥੀ ਕੰਵਲਜੀਤ ਸਿੰਘ, ਹਰਪ੍ਰੀਤ ਸਿੰਘ ਬਲਰਾਜ ਕਰਨ ਸਿੰਘ ਤੇ ਸਹਿਜ ਕਰਨ ਸਿੰਘ ਨੇ ਭਾਰਤ ਦੀ ਨੁਮਾਇੰਦਗੀ
ਕਰਦਿਆਂ ਗੁਰੂ ਸਾਹਿਬ ਵੱਲੋਂ ਬਖਸ਼ੀ ਸਿੱਖ ਮਾਰਸ਼ਲ ਆਰਟ ਗੱਤਕਾ ਖੇਡ ਦਾ ਪ੍ਰਦਸ਼ਨ ਕੀਤਾ |

ਫੋਕਲੋਰ ਕਲੱਬ (folklore Club) ਦੇ ਪ੍ਰਬੰਧਕ ਜੇਰਾਮ ਵਗਲੇ ਤੇ ਮੈਡਮ ਕਾਂਗ ਵੱਲੋਂ ਯੂਨੀਵਰਸਿਟੀ ਦੇ ਗਤਕਾ ਕੋਚ ਤੇ ਸਾਰੀ ਟੀਮ ਦਾ ਬੈਸਟ ਪ੍ਰਦਰਸ਼ਨੀ ਐਵਾਰਡ ਤੇ ਖਿਡਾਰੀਆ ਨੂੰ ਸਰਟੀਫਿਕੇਟ ਤੇ ਟਰਾਫੀਆਂ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ ਡਾਕਟਰ ਪ੍ਰਿਤਪਾਲ ਸਿੰਘ ਵੱਲੋਂ ਗੱਤਕਾ ਕੋਚ ਤਲਵਿੰਦਰ ਸਿੰਘ ਤੇ ਯੂਨੀਵਰਸਿਟੀ ਗਤਕਾ ਟੀਮ ਨੂੰ ਮੁਬਾਰਕਾਂ ਦਿੱਤੀਆਂ |

ਇਸ ਤੋਂ ਇਲਾਵਾ ਸਰੀਰਕ ਸਿੱਖਿਆ ਅਤੇ ਖੇਡ ਤੈਕਨੋਲਜੀ ਵਿਭਾਗ ਦੇ ਮੁਖੀ ਡਾਕਟਰ ਪ੍ਰੋ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ‘ਚ ਸਾਲ 2019 ਤੋਂ ਯੂਨੀਵਰਸਿਟੀ ਦੇ ਵਿਭਾਗ ਸਰੀਰਕ ਸਿੱਖਿਆ ‘ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਡਾਕਟਰ ਸੁਰਿੰਦਰ ਪਾਲ ਸਿੰਘ ਓਬਰਾਏ ਦੇ ਪੂਰਨ ਸਹਿਯੋਗ ਨਾਲ ਗੱਤਕਾ ਖੇਡ ਦਾ ਇਕ ਸਾਲਾ ਡਿਪਲੋਮਾ ਕੋਰਸ ਚੱਲ ਰਿਹਾ ਹੈ | ਇਸ ਕੋਰਸ ‘ਚ 30 ਸੀਟਾਂ ਹਨ | ਹੁਣ ਸੈਸ਼ਨ 2025-26 ਦਾ ਦਾਖ਼ਲਾ ਵੀ ਚੱਲ ਰਿਹਾ ਹੈ | ਚਾਹਵਾਨ ਵਿਦਿਆਰਥੀ ਦਾਖ਼ਲਾ ਲੈ ਕੇ ਇਸ ਕਲਾ ਨੂੰ ਸਿੱਖ ਸਕਦੇ ਹਨ |

Read More: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ

Scroll to Top