SRH vs RR

SRH vs RR: ਆਈ.ਪੀ.ਐੱਲ ਦੇ ਕੁਆਲੀਫਾਇਰ-2 ਮੈਚ ‘ਚ ਹੈਦਰਾਬਾਦ ਤੇ ਰਾਜਸਥਾਨ ਵਿਚਾਲੇ ਕਰੋ ਜਾਂ ਮਰੋ ਦਾ ਮੁਕਾਬਲਾ

ਚੰਡੀਗੜ੍ਹ, 24 ਮਈ 2024: ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਜਦੋਂ ਅੱਜ ਚੇਨਈ ਦੇ ਚੇਪੌਕ ਸਟੇਡੀਅਮ ‘ਚ ਕੁਆਲੀਫਾਇਰ-2 (Qualifier-2) ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ | ਦੋਵਾਂ ਟੀਮਾਂ (SRH vs RR) ਲਈ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ। ਹੈਦਰਾਬਾਦ ਨੂੰ ਟੇਬਲ ਵਿੱਚ ਚੋਟੀ ਦੇ ਦੋ ਸਥਾਨਾਂ ‘ਤੇ ਰਹਿਣ ਨਾਲ ਉਸ ਨੂੰ ਫਾਈਨਲ ਲਈ ਕੁਆਲੀਫਾਈ ਕਰਨ ਦਾ ਇੱਕ ਹੋਰ ਮੌਕਾ ਮਿਲਦਾ ਹੈ, ਜਦਕਿ ਰਾਜਸਥਾਨ ਕੋਲ ਖ਼ਿਤਾਬੀ ਮੈਚ ਵਿੱਚ ਪ੍ਰਵੇਸ਼ ਕਰਨ ਲਈ ਇੱਕ ਹੋਰ ਰੁਕਾਵਟ ਹੈ। ਚੇਪੌਕ ਵਿੱਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਜੋ ਵੀ ਟੀਮ ਜਿੱਤੇਗੀ ਉਹ ਸਿੱਧੇ ਫਾਈਨਲ ਵਿੱਚ ਪਹੁੰਚ ਜਾਵੇਗੀ।

ਦੋਵੇਂ ਟੀਮਾਂ (SRH vs RR) ਇਸ ਤੋਂ ਪਹਿਲਾਂ ਕੁਆਲੀਫਾਇਰ-2 ਵਿਚ ਹਿੱਸਾ ਲੈ ਚੁੱਕੀਆਂ ਹਨ | ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਕੁਆਲੀਫਾਇਰ-1(Qualifier-1) ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।

ਆਈ.ਪੀ.ਐੱਲ 2024 ਦੇ ਐਲੀਮੀਨੇਟਰ ਵਿੱਚ, ਰਾਜਸਥਾਨ ਰਾਇਲਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ ਅਤੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ।

ਵਿਦੇਸ਼

Scroll to Top