ਹੈਦਰਾਬਾਦ, 23 ਅਪ੍ਰੈਲ 2025: SRH ਬਨਾਮ MI: ਇੰਡੀਅਨ ਪ੍ਰੀਮਿਅਰ ਲੀਗ 2025 ਦੇ ਅੱਜ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਮੁੰਬਈ ਇੰਡੀਅਨਜ਼ (MI) ਅਹਿਮ ਮੁਕਾਬਲਾ ਖੇਡਿਆ ਜਾਵੇਗਾ | ਦੋਵੇਂ ਟੀਮਾਂ ਵਿਚਾਲ ਮੁਕਾਬਲੇ ਲਈ ਟਾਸ ਸ਼ਾਮ 7:00 ਵਜੇ ਹੋਵੇਗਾ ਅਤੇ ਸ਼ਾਮ 7:30 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਹੋਵੇਗਾ | ਜਿਕਰਯੋਗ ਹੈ ਕਿ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਮੁੰਬਈ ਇੰਡੀਅਨਜ਼ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਮੁੰਬਈ ਇੰਡੀਅਨਜ਼ ਨੇ ਇਸ ਸੀਜ਼ਨ ‘ਚ 8 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਮੁੰਬਈ ਨੇ 4 ਮੈਚ ਜਿੱਤੇ ਹਨ ਅਤੇ ਇੰਨੇ ਹੀ ਮੈਚ ਹਾਰੇ ਹਨ। ਦੂਜੇ ਪਾਸੇ ਸਨਰਾਈਜ਼ਰਜ਼ ਹੈਦਰਾਬਾਦ ਨੇ 7 ਮੈਚ ਖੇਡੇ ਹਨ | ਜਿਨ੍ਹਾਂ ‘ਚੋਂ ਉਨ੍ਹਾਂ ਸਿਰਫ਼ 2 ਮੈਚ ਜਿੱਤੇ ਹਨ ਅਤੇ 5 ਹਾਰੇ ਹਨ। ਮੁੰਬਈ ਅੰਕ ਸੂਚੀ ‘ਚ ਛੇਵੇਂ ਸਥਾਨ ‘ਤੇ ਹੈ ਅਤੇ ਹੈਦਰਾਬਾਦ ਨੌਵੇਂ ਸਥਾਨ ‘ਤੇ ਹੈ। ਸਨਰਾਈਜ਼ਰਜ਼ ਹੈਦਰਾਬਾਦ ਲਈ ਇਹ ਮੈਚ ਪਲੇਆਫ ਦੇ ਲਿਹਾਜ਼ ਨਾਲ ਅਹਿਮ ਹੈ |
ਮੁੰਬਈ ਅਤੇ ਹੈਦਰਾਬਾਦ (SRH ਬਨਾਮ MI) ਆਈਪੀਐਲ ‘ਚ 24 ਮੈਚਾਂ ‘ਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ, ਜਿਨ੍ਹਾਂ ‘ਚੋਂ ਮੁੰਬਈ ਨੇ 14 ਮੈਚ ਜਿੱਤੇ ਹਨ। ਜਦੋਂ ਕਿ ਹੈਦਰਾਬਾਦ ਨੇ 10 ਮੈਚ ਜਿੱਤੇ ਹਨ। ਇਸ ਸੀਜ਼ਨ ‘ਚ ਦੋਵਾਂ ਟੀਮਾਂ ਵਿਚਕਾਰ ਪਹਿਲਾ ਮੁਕਾਬਲਾ 17 ਅਪ੍ਰੈਲ ਨੂੰ ਹੋਇਆ ਸੀ। ਇਸ ‘ਚ ਮੁੰਬਈ ਨੇ ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾਇਆ ਸੀ।
ਮੁੰਬਈ ਇੰਡੀਅਨਜ਼ ਲਈ ਸੂਰਿਆਕੁਮਾਰ ਯਾਦਵ ਅਤੇ ਰੋਹਿਤ ਸ਼ਰਮਾ ਸ਼ਾਨਦਾਰ ਫਾਰਮ ‘ਚ ਹਨ। ਸੂਰਿਆਕੁਮਾਰ ਯਾਦਾਵ ਨੇ ਇਸ ਸੀਜ਼ਨ ‘ਚ ਮੁੰਬਈ ਲਈ ਸਭ ਤੋਂ ਵੱਧ 333 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ ਸੂਰਿਆਕੁਮਾਰ ਦਾ ਸਟ੍ਰਾਈਕ ਰੇਟ 162.43 ਸੀ।
ਸਨਰਾਈਜ਼ਰਜ਼ ਹੈਦਰਾਬਾਦ ਲਈ ਦੋਵੇਂ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟ੍ਰੇਵਿਸ ਹੈੱਡ ਹੁਣ ਤੱਕ ਟੀਮ ਦਾ ਸਭ ਤੋਂ ਵੱਧ ਸਕੋਰਰ ਹੈ, ਉਨ੍ਹਾਂ ਨੇ 7 ਮੈਚਾਂ ‘ਚ 262 ਦੌੜਾਂ ਬਣਾਈਆਂ ਹਨ। ਦੂਜੇ ਪਾਸੇ ਅਭਿਸ਼ੇਕ ਸ਼ਰਮਾ ਵੀ ਆਪਣੀ ਬੱਲੇਬਾਜ਼ੀ ਨਾਲ ਖਤਰਨਾਕ ਸਾਬਤ ਹੋ ਸਕਦੇ ਹਨ |
ਹੈਦਰਾਬਾਦ ਦੀ ਪਿੱਚ ਰਿਪੋਰਟ
ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਫਾਇਦੇਮੰਦ ਰਹੀ ਹੈ। ਤੇਜ਼ ਗੇਂਦਬਾਜ਼ਾਂ ਨੂੰ ਵੀ ਕਾਫ਼ੀ ਉਛਾਲ ਮਿਲਿਆ ਹੈ।ਹੈਦਰਾਬਾਦ ਦੇ ਸਟੇਡੀਅਮ ‘ਚ ਹੁਣ ਤੱਕ ਕੁੱਲ 82 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 35 ਮੈਚ ਜਿੱਤੇ ਹਨ ਜਦੋਂ ਕਿ ਦੌੜਾਂ ਦਾ ਪਿੱਛਾ ਕਰਨ ਵਾਲੀ ਟੀਮ ਨੇ 46 ਮੈਚ ਜਿੱਤੇ ਹਨ। ਜਦੋਂ ਕਿ ਇੱਕ ਮੈਚ ਅਧੂਰਾ ਰਿਹਾ। ਅਜਿਹੀ ਸਥਿਤੀ ‘ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰ ਸਕਦੀ ਹੈ।
ਕਿਹੋ ਜਿਹਾ ਮੌਸਮ ਦੇ ਹਾਲਾਤ
23 ਅਪ੍ਰੈਲ ਨੂੰ ਹੈਦਰਾਬਾਦ ‘ਚ ਮੌਸਮ ਸਾਫ਼ ਰਹੇਗਾ ਅਤੇ ਮੈਚ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਦੀ ਗਤੀ ਲਗਭਗ 9-16 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਤੋਂ ਇਲਾਵਾ ਇੱਥੇ ਤਾਪਮਾਨ 25-37 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ।
Read More: DC ਬਨਾਮ LSG Result: ਦਿੱਲੀ ਕੈਪੀਟਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ