SRH ਬਨਾਮ LSG

SRH ਬਨਾਮ LSG: IPL 2025 ‘ਚ ਅੱਜ ਲਖਨਊ ਸੁਪਰ ਜਾਇੰਟਸ ਸਾਹਮਣੇ ਸਨਰਾਈਜ਼ਰਜ਼ ਹੈਦਰਾਬਾਦ ਦੀ ਚੁਣੌਤੀ

ਚੰਡੀਗੜ੍ਹ, 27 ਮਾਰਚ 2025: ਇੰਡੀਅਨ ਪ੍ਰੀਮੀਅਰ ਲੀਗ 2025 (IPL 2025) ਦੇ 7ਵੇਂ ਮੈਚ ‘ਚ ਅੱਜ ਸਨਰਾਈਜ਼ਰਜ਼ ਹੈਦਰਾਬਾਦ (SRH) ਦਾ ਸਾਹਮਣਾ ਲਖਨਊ ਸੁਪਰ ਜਾਇੰਟਸ (LSG) ਨਾਲ ਹੋਵੇਗਾ। ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ (RR) ਖਿਲਾਫ਼ ਆਪਣੇ ਪਹਿਲੇ ਮੈਚ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਲਖਨਊ (LSG) ਨੂੰ ਦਿੱਲੀ ਕੈਪੀਟਲਜ਼ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਅੱਜ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ ਟਾਸ 7:00 ਵਜੇ ਹੋਵੇਗਾ |

ਦੋਵੇਂ ਟੀਮਾਂ ਆਖਰੀ ਵਾਰ ਪਿਛਲੇ ਆਈਪੀਐਲ ਸੀਜ਼ਨ ‘ਚ ਇੱਥੇ ਇੱਕ ਦੂਜੇ ਦਾ ਸਾਹਮਣਾ ਕਰ ਰਹੀਆਂ ਸਨ। ਇਸ ਮੈਚ ‘ਚ ਹੈਦਰਾਬਾਦ ਨੇ ਲਖਨਊ ਨੂੰ 10 ਵਿਕਟਾਂ ਨਾਲ ਹਰਾਇਆ।

ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਰਫ਼ਤਾਰ ਬੱਲੇਬਾਜ਼ ਚੋਟੀ ਦੇ 5 ‘ਚ ਹਨ, ਜਿਨ੍ਹਾਂ ‘ਚ ਓਪਨਰ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਸ਼ਾਮਲ ਹਨ। ਹੇਨਰਿਕ ਕਲਾਸੇਨ ਅਤੇ ਈਸ਼ਾਨ ਕਿਸ਼ਨ ਦੇ ਰੂਪ ‘ਚ ਮੱਧਕ੍ਰਮ ਦੇ ਹਾਰਡ ਹਿੱਟ ਬੱਲੇਬਾਜ਼ ਵੀ ਹਨ। ਈਸ਼ਾਨ ਟੀਮ ਦਾ ਸਭ ਤੋਂ ਵੱਧ ਸਕੋਰਰ ਹੈ। ਈਸ਼ਾਨ ਨੇ ਪਿਛਲੇ ਮੈਚ ‘ਚ ਰਾਜਸਥਾਨ ਵਿਰੁੱਧ ਨਾਬਾਦ 106 ਦੌੜਾਂ ਬਣਾਈਆਂ ਸਨ। ਸਿਮਰਜੀਤ ਸਿੰਘ ਨੇ 2 ਵਿਕਟਾਂ ਲਈਆਂ ਸਨ।

ਹੁਣ ਤੱਕ ਹੈਦਰਾਬਾਦ ਅਤੇ ਲਖਨਊ ਵਿਚਕਾਰ 4 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚ ਲਖਨਊ (LSG) ਨੇ 3 ਵਾਰ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ (ਹੈਦਰਾਬਾਦ) SRH ਨੇ ਸਿਰਫ਼ ਇੱਕ ਵਾਰ ਜਿੱਤ ਪ੍ਰਾਪਤ ਕੀਤੀ ਹੈ। ਦੋਵਾਂ ਟੀਮਾਂ ਵਿਚਕਾਰ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ, ਹੈਦਰਾਬਾਦ ਵਿਖੇ 2 ਮੈਚ ਖੇਡੇ ਗਏ। ਦੋਵਾਂ ਨੇ 1-1 ਨਾਲ ਜਿੱਤ ਪ੍ਰਾਪਤ ਕੀਤੀ। ਦੂਜੇ ਪਾਸੇ ਲਖਨਊ ਦੇ ਨਿਕੋਲਸ ਪੂਰਨ, ਡੇਵਿਡ ਮਿੱਲਰ, ਸ਼ਾਹਬਾਜ਼ ਅਤੇ ਸਮਦ ਫਿਨਿਸ਼ਿੰਗ ਨੂੰ ਮਜ਼ਬੂਤ ​​ਕਰ ਰਹੇ ਹਨ।

SRH ਬਨਾਮ LSG ਮੈਚ ਦੀ ਪਿੱਚ ਰਿਪੋਰਟ

ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ ਅਤੇ ਗੇਂਦਬਾਜ਼ਾਂ ਨੂੰ ਵੀ ਕੁਝ ਮੱਦਦ ਪ੍ਰਦਾਨ ਕਰਦੀ ਹੈ। ਇੱਥੇ ਹਾਈ ਸਕੋਰਿੰਗ ਮੈਚ ਹੁੰਦੇ ਹਨ। ਇੱਥੇ ਆਖਰੀ ਮੈਚ ਇਸ ਸੀਜ਼ਨ ‘ਚ ਹੈਦਰਾਬਾਦ ਅਤੇ ਰਾਜਸਥਾਨ ਵਿਚਕਾਰ ਖੇਡਿਆ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 6 ਵਿਕਟਾਂ ‘ਤੇ 286 ਦੌੜਾਂ ਬਣਾਈਆਂ। ਜਵਾਬ ‘ਚ ਰਾਜਸਥਾਨ ਨੇ ਵੀ 242 ਦੌੜਾਂ ਬਣਾਈਆਂ।

ਇਸ ਸਟੇਡੀਅਮ ‘ਚ ਹੁਣ ਤੱਕ 78 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 35 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ ਅਤੇ 43 ਮੈਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ। ਰਿਕਾਰਡ ਨੂੰ ਦੇਖਦੇ ਹੋਏ, ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।

ਕਿਹੋ ਜਿਹਾ ਰਹੇਗਾ ਮੌਸਮ

27 ਮਾਰਚ ਨੂੰ ਹੈਦਰਾਬਾਦ ‘ਚ ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਦਿਨ ਭਰ ਚਮਕਦਾਰ ਧੁੱਪ ਰਹੇਗੀ। ਤਾਪਮਾਨ 24 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।

Read More: RR ਬਨਾਮ KKR: ਕੁਇੰਟਨ ਡੀ ਕੌਕ ਦੀ ਧੀਮੀ ਪਿੱਚ ‘ਤੇ ਤੂਫ਼ਾਨੀ ਬੱਲੇਬਾਜ਼ੀ, ਕੇਕੇਆਰ ਨੂੰ ਦਿਵਾਈ ਜਿੱਤ

Scroll to Top