Shardul Thakur

SRH ਬਨਾਮ LSG: ਆਈਪੀਐਲ ਨਿਲਾਮੀ ‘ਚ ਨਹੀਂ ਵਿਕੇ ਸਨ ਸ਼ਾਰਦੁਲ ਠਾਕੁਰ, ਰਿਪਲੇਸਮੈਂਟ ਬਣਕੇ ਲਖਨਊ ਨੂੰ ਦਿਵਾਈ ਜਿੱਤ

ਚੰਡੀਗੜ੍ਹ, 28 ਮਾਰਚ 2025: SRH vs LSG: ਆਈਪੀਐਲ-2025 ‘ਚ ਖਤਰਨਾਕ ਟੀਮ ਮੰਨੀ ਜਾਂਦੀ ਸਨਰਾਈਜ਼ਰਜ਼ ਹੈਦਰਾਬਾਦ ਨੂੰ ਲਖਨਊ ਸੁਪਰਜਾਇੰਟਸ ਨੇ 5 ਵਿਕਟਾਂ ਨਾਲ ਹਰਾ ਦਿੱਤਾ | ਇਸਦੇ ਨਾਲ ਹੀ ਲਖਨਊ ਸੁਪਰਜਾਇੰਟਸ ਨੇ ਆਈਪੀਐਲ-2025 ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਮੈਚ ‘ਚ ਸ਼ਾਰਦੁਲ ਠਾਕੁਰ, ਜੋ ਪੀਐਲ ਨਿਲਾਮੀ ‘ਚ ਨਹੀਂ ਵਿਕਿਆ ਸੀ, ਉਨ੍ਹਾਂ ਨੇ ਲਖਨਊ ਸੁਪਰਜਾਇੰਟਸ ਦੀ ਜਿੱਤ ‘ਚ ਅਹਿਮ ਯੋਗਦਾਨ ਪਾਇਆ |

ਰਾਜੀਵ ਗਾਂਧੀ ਸਟੇਡੀਅਮ ਦੀ ਬੱਲੇਬਾਜ਼ੀ ਪਿੱਚ ‘ਤੇ ਐਲਐਸਜੀ ਵੱਲੋਂ ਸ਼ਾਰਦੁਲ ਠਾਕੁਰ ਨੇ 4 ਵਿਕਟਾਂ ਲਈਆਂ। ਜਦੋਂ ਕਿ ਨਿਕੋਲਸ ਪੂਰਨ ਨੇ 26 ਗੇਂਦਾਂ ‘ਚ 70 ਦੌੜਾਂ ਬਣਾਈਆਂ। LSG ਨੇ ਵੀਰਵਾਰ ਨੂੰ ਹੈਦਰਾਬਾਦ ‘ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ 9 ਵਿਕਟਾਂ ਗੁਆ ਕੇ 190 ਦੌੜਾਂ ਬਣਾਈਆਂ ਸਨ ।

ਟ੍ਰੈਵਿਸ ਹੈੱਡ ਨੇ 47 ਅਤੇ ਅਨਿਕੇਤ ਵਰਮਾ ਨੇ 36 ਦੌੜਾਂ ਬਣਾਈਆਂ, ਲਖਨਊ ਨੇ 16.1 ਓਵਰਾਂ ‘ਚ 5 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। ਮਿਸ਼ੇਲ ਮਾਰਸ਼ ਨੇ 52 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਪੈਟ ਕਮਿੰਸ ਨੇ 2 ਵਿਕਟਾਂ ਲਈਆਂ।

ਬੱਲੇਬਾਜ਼ੀ ਪਿੱਚ ‘ਤੇ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਨ ਆਏ ਸ਼ਾਰਦੁਲ ਠਾਕੁਰ ਨੇ ਪਾਵਰਪਲੇ (SRH vs LSG) ‘ਚ 2 ਵਿਕਟਾਂ ਲਈਆਂ। ਠਾਕੁਰ ਨੇ ਡੈਥ ਓਵਰਾਂ ‘ਚ ਦੌੜਾਂ ਨਹੀਂ ਦਿੱਤੀਆਂ ਅਤੇ ਹੈਦਰਾਬਾਦ ਦੇ ਬੱਲੇਬਾਜ਼ਾਂ ‘ਤੇ ਦਬਾਅ ਬਣਾਇਆ। ਸ਼ਾਰਦੁਲ ਨੇ ਸਿਰਫ਼ 34 ਦੌੜਾਂ ਦਿੱਤੀਆਂ ਅਤੇ 4 ਵਿਕਟਾਂ ਲਈਆਂ। ਉਸਦੀਆਂ ਗੇਂਦਾਂ ‘ਤੇ ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਅਭਿਨਵ ਮਨੋਹਰ ਅਤੇ ਮੁਹੰਮਦ ਸ਼ਮੀ ਆਊਟ ਹੋ ਗਏ।

ਸ਼ਾਰਦੁਲ ਠਾਕੁਰ ਦਾ ਕਹਿਣਾ ਹੈ ਕਿ ਮੈਂ ਆਪਣੀ ਯੋਜਨਾ ਨਾਲ ਗੇਂਦਬਾਜ਼ੀ ਕਰ ਰਿਹਾ ਸੀ। ਜੇਕਰ ਮੈਂ ਆਈਪੀਐਲ ‘ਚ ਰਿਪਲੇਸਮੈਂਟ ਨਾ ਬਣਦਾ, ਤਾਂ ਮੈਂ ਇੰਗਲੈਂਡ ਜਾ ਕੇ ਕਾਉਂਟੀ ਕ੍ਰਿਕਟ ਖੇਡਦਾ। ਉਨ੍ਹਾਂ ਕਿਹਾ ਕਿ ਰਣਜੀ ਖੇਡਦੇ ਸਮੇਂ ਜ਼ਹੀਰ ਖਾਨ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਅਸੀਂ ਤੁਹਾਨੂੰ ਬਦਲ ਵਜੋਂ ਲੈ ਸਕਦੇ ਹਾਂ। ਉਸੇ ਦਿਨ ਮੈਂ ਆਈਪੀਐਲ ਦੀ ਤਿਆਰੀ ਸ਼ੁਰੂ ਕਰ ਦਿੱਤੀ। ਜਦੋਂ ਮੈਨੂੰ ਨਿਲਾਮੀ ‘ਚ ਨਹੀਂ ਚੁਣਿਆ ਗਿਆ ਤਾਂ ਮੈਂ ਉਦਾਸ ਸੀ, ਪਰ ਇਹ ਸਭ ਕ੍ਰਿਕਟ ‘ਚ ਹੁੰਦਾ ਰਹਿੰਦਾ ਹੈ।

ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਬੱਲੇਬਾਜ਼ੀ ਪਿੱਚ ‘ਤੇ 2 ਵਿਕਟਾਂ ਲਈਆਂ। ਇਹ ਉਹੀ ਸੀ ਜਿਸਨੇ ਖ਼ਤਰਨਾਕ ਨਿਕੋਲਸ ਪੂਰਨ ਨੂੰ LBW ਆਊਟ ਕੀਤਾ। ਫਿਰ ਉਨ੍ਹਾਂ ਨੇ ਮਿਸ਼ੇਲ ਮਾਰਸ਼ ਨੂੰ ਵੀ ਕੈਚ ਕਰਵਾ ਦਿੱਤਾ, ਜਿਸਨੇ ਅਰਧ ਸੈਂਕੜਾ ਲਗਾਇਆ ਸੀ। ਹਾਲਾਂਕਿ, ਉਸਨੂੰ ਦੂਜੇ ਸਿਰੇ ਤੋਂ ਕੋਈ ਸਮਰਥਨ ਨਹੀਂ ਮਿਲਿਆ ਅਤੇ ਟੀਮ 17ਵੇਂ ਓਵਰ ‘ਚ ਹਾਰ ਗਈ।

Read More: SRH ਬਨਾਮ LSG: IPL 2025 ‘ਚ ਅੱਜ ਲਖਨਊ ਸੁਪਰ ਜਾਇੰਟਸ ਸਾਹਮਣੇ ਸਨਰਾਈਜ਼ਰਜ਼ ਹੈਦਰਾਬਾਦ ਦੀ ਚੁਣੌਤੀ

Scroll to Top