SRH ਬਨਾਮ KKR

SRH ਬਨਾਮ KKR: ਕੋਲਕਾਤਾ ਨਾਈਟ ਰਾਈਡਰਜ਼ ਤੋਂ ਹਾਰ ਦਾ ਬਦਲਾ ਲੈਣ ਉਤਰੇਗੀ ਸਨਰਾਈਜ਼ਰਜ਼ ਹੈਦਰਾਬਾਦ

ਦਿੱਲੀ, 25 ਮਈ 2025: SRH ਬਨਾਮ KKR: ਆਈਪੀਐਲ ਦੇ 18ਵੇਂ ਸੀਜ਼ਨ ਦਾ ਆਖਰੀ ਡਬਲ ਹੈਡਰ ‘ਚ ਦਿਨ ਦੇ ਦੂਜੇ ਮੈਚ ‘ਚ ਸਨਰਾਈਜ਼ਰਜ਼ ਹੈਦਰਾਬਾਦ (SRH) ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (KKR) ਨਾਲ ਹੋਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਸ਼ਾਮ 7:30 ਵਜੇ ਹੋਵੇਗਾ।

ਦੋਵੇਂ ਟੀਮਾਂ (SRH ਬਨਾਮ KKR) ਇਸ ਸੀਜ਼ਨ ‘ਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਮੈਚ ‘ਚ ਕੋਲਕਾਤਾ ਨੇ ਹੈਦਰਾਬਾਦ ਨੂੰ 80 ਦੌੜਾਂ ਨਾਲ ਹਰਾਇਆ ਸੀ। ਕੇਕੇਆਰ ਅਤੇ ਐਸਆਰਐਚ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੇ ਹਨ। ਕੋਲਕਾਤਾ ਅੰਕ ਸੂਚੀ ‘ਚ 7ਵੇਂ ਸਥਾਨ ‘ਤੇ ਹੈ ਅਤੇ ਹੈਦਰਾਬਾਦ 8ਵੇਂ ਸਥਾਨ ‘ਤੇ ਹੈ।

ਇਸ ਦੌਰਾਨ ਦਿਨ ਦੇ ਪਹਿਲੇ ਮੈਚ ‘ਚ ਗੁਜਰਾਤ ਟਾਈਟਨਸ (GT) ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ (CSK) ਨਾਲ ਹੋਵੇਗਾ। ਇਹ ਮੈਚ ਗੁਜਰਾਤ ਦੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।

ਆਈਪੀਐਲ ‘ਚ ਹੈਦਰਾਬਾਦ ਅਤੇ ਪੰਜਾਬ ਵਿਚਾਲੇ ਕੁੱਲ 29 ਮੈਚ ਖੇਡੇ ਗਏ ਹਨ। ਕੋਲਕਾਤਾ ਨੇ 20 ਜਿੱਤੇ ਜਦੋਂ ਕਿ ਹੈਦਰਾਬਾਦ ਨੇ 9 ਜਿੱਤੇ ਹਨ। ਜਦੋਂ ਕਿ, ਜਦੋਂ ਦੋਵੇਂ ਟੀਮਾਂ ਅਰੁਣ ਜੇਤਲੀ ਸਟੇਡੀਅਮ ‘ਚ 2016 ਦੇ ਸੀਜ਼ਨ ਦੇ ਐਲੀਮੀਨੇਟਰ ‘ਚ ਭਿੜੀਆਂ ਸਨ, ਤਾਂ ਕੋਲਕਾਤਾ ਨੂੰ 22 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਰਿਪੋਰਟ

ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਸ਼ਾਨਦਾਰ ਹੋਵੇਗੀ। ਛੋਟਾ ਮੈਦਾਨ ਹੋਣ ਕਰਕੇ, ਖਿਡਾਰੀ ਵੱਡੇ ਸ਼ਾਟ ਮਾਰਦੇ ਸਨ। ਇਸ ਸਟੇਡੀਅਮ ‘ਚ ਕੁੱਲ 95 ਆਈਪੀਐਲ ਮੈਚ ਖੇਡੇ ਗਏ ਸਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 45 ਮੈਚ ਜਿੱਤੇ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਵੀ 49 ਮੈਚ ਜਿੱਤੇ। ਇੱਕ ਮੈਚ ਵੀ ਬੇਨਤੀਜਾ ਰਿਹਾ। ਮੈਦਾਨ ‘ਤੇ ਸਭ ਤੋਂ ਵੱਧ ਟੀਮ ਸਕੋਰ 266/7 ਹੈ, ਜੋ ਸਨਰਾਈਜ਼ਰਜ਼ ਹੈਦਰਾਬਾਦ ਨੇ ਪਿਛਲੇ ਸਾਲ ਦਿੱਲੀ ਵਿਰੁੱਧ ਬਣਾਇਆ ਸੀ।

ਮੌਸਮ ਰਿਪੋਰਟ

ਐਤਵਾਰ ਨੂੰ ਦਿੱਲੀ ‘ਚ ਮੌਸਮ ਸਾਫ਼ ਰਹੇਗਾ। ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਤਾਪਮਾਨ 28 ਤੋਂ 37 ਡਿਗਰੀ ਦੇ ਆਸ-ਪਾਸ ਰਹੇਗਾ।

Read More:PBKS ਬਨਾਮ DC: ਦਿੱਲੀ ਕੈਪੀਟਲਜ਼ ਦਾ ਪੰਜਾਬ ਕਿੰਗਜ਼ ‘ਤੇ ਜਿੱਤ ਨਾਲ IPL 2025 ਦਾ ਸਫ਼ਰ ਸਮਾਪਤ

Scroll to Top