SRH vs GT

SRH vs GT: ਨਰਿੰਦਰ ਮੋਦੀ ਸਟੇਡੀਅਮ ‘ਚ ਪਹਿਲੀ ਵਾਰ ਗੁਜਰਾਤ ਤੇ ਹੈਦਰਾਬਾਦ ਆਹਮੋ-ਸਾਹਮਣੇ

ਚੰਡੀਗੜ੍ਹ 15 ਮਈ 2023: (SRH vs GT) ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ, ਅੱਜ ਲੀਗ ਪੜਾਅ ਦਾ 62ਵਾਂ ਮੈਚ ਗੁਜਰਾਤ ਟਾਈਟਨਜ਼ (GT) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਇਸ ਮੈਦਾਨ ‘ਤੇ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਮੈਚ ਦਾ ਟਾਸ ਜਲਦੀ ਹੀ ਹੋਣ ਵਾਲਾ ਹੈ।

ਗੁਜਰਾਤ ਨੇ ਇਸ ਸੀਜ਼ਨ ‘ਚ ਹੁਣ ਤੱਕ ਖੇਡੇ ਗਏ 12 ਮੈਚਾਂ ‘ਚੋਂ 8 ਜਿੱਤੇ ਹਨ ਅਤੇ 4 ਹਾਰੇ ਹਨ। ਹਾਰਦਿਕ ਦੀ ਅਗਵਾਈ ‘ਚ ਗੁਜਰਾਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਉਸ ਦੀ ਟੀਮ 16 ਅੰਕਾਂ ਨਾਲ ਅੰਕ ਸੂਚੀ ‘ਚ ਚੋਟੀ ‘ਤੇ ਹੈ। ਅੱਜ ਦਾ ਮੈਚ ਜਿੱਤ ਕੇ ਟੀਮ ਪਲੇਆਫ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਸਕਦੀ ਹੈ। ਹੈਦਰਾਬਾਦ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਡੇਵਿਡ ਮਿਲਰ, ਰਾਸ਼ਿਦ ਖਾਨ, ਨੂਰ ਅਹਿਮਦ ਅਤੇ ਅਲਜਾਰੀ ਜੋਸੇਫ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਮੁਹੰਮਦ ਸ਼ਮੀ, ਸ਼ੁਭਮਨ ਗਿੱਲ ਅਤੇ ਹਾਰਦਿਕ ਪੰਡਯਾ ਵਰਗੇ ਖਿਡਾਰੀ ਸ਼ਾਨਦਾਰ ਫਾਰਮ ‘ਚ ਹਨ।

ਹੈਦਰਾਬਾਦ ਨੇ ਇਸ ਸੀਜ਼ਨ ‘ਚ ਹੁਣ ਤੱਕ ਖੇਡੇ ਗਏ 11 ਮੈਚਾਂ ‘ਚੋਂ ਸਿਰਫ 4 ਜਿੱਤੇ ਹਨ ਅਤੇ 7 ਹਾਰੇ ਹਨ। ਟੀਮ 10 ਟੀਮਾਂ ਦੀ ਅੰਕ ਸੂਚੀ ਵਿੱਚ ਨੌਵੇਂ ਸਥਾਨ ‘ਤੇ ਹੈ। ਟੀਮ ਦੇ ਇਸ ਸਮੇਂ ਅੱਠ ਅੰਕ ਹਨ। ਗੁਜਰਾਤ ਦੇ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਏਡੇਨ ਮਾਰਕਰਮ, ਹੇਨਰਿਕ ਕਲਾਸੇਨ, ਗਲੇਨ ਫਿਲਿਪਸ ਅਤੇ ਫਜ਼ਲ ਹੱਕ ਫਾਰੂਕੀ ਹੋ ਸਕਦੇ ਹਨ।

Scroll to Top