ਹੈਦਰਾਬਾਦ, 05 ਮਈ 2025: SRH ਬਨਾਮ DC: ਸਨਰਾਈਜ਼ਰਜ਼ ਹੈਦਰਾਬਾਦ (SRH) ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 55ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ (DC) ਨਾਲ ਭਿੜੇਗਾ। ਇਹ ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਇਸ ਸੀਜ਼ਨ ‘ਚ ਦੋਵਾਂ ਟੀਮਾਂ ਵਿਚਕਾਰ ਇਹ ਦੂਜਾ ਮੁਕਾਬਲਾ ਹੈ। ਪਿਛਲੇ ਮੈਚ ‘ਚ ਦਿੱਲੀ ਕੈਪੀਟਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ ਸੀ।
ਜੇਕਰ ਸਨਰਾਈਜ਼ਰਜ਼ ਹੈਦਰਾਬਾਦ ਅਜੇ ਵੀ ਪਲੇਆਫ ਦੀ ਦੌੜ ‘ਚ ਬਣੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਇੱਕ ਵੀ ਗੇਮ ਹਾਰਨਾ ਮਹਿੰਗਾ ਪਵੇਗਾ । ਪੈਟ ਕਮਿੰਸ ਦੀ ਅਗਵਾਈ ਵਾਲੀ ਸਨਰਾਈਜ਼ਰਜ਼ ਹੈਦਰਾਬਾਦ, ਜੋ ਕਿ ਗਣਿਤਿਕ ਤੌਰ ‘ਤੇ ਅਜੇ ਵੀ ਪਲੇਆਫ ਸਥਾਨ ਲਈ ਦੌੜ ਵਿੱਚ ਹੈ, ਸੀਜ਼ਨ ਦਾ ਆਪਣਾ ਚੌਥਾ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗੀ।
ਦਿੱਲੀ ਕੈਪੀਟਲਜ਼ ਨੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣੇ ਪਹਿਲੇ ਚਾਰ ਮੈਚ ਜਿੱਤੇ, ਪਰ ਇਸ ਤੋਂ ਬਾਅਦ ਦਿੱਲੀ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਹੈ | ਉਹ ਆਪਣੇ ਪਿਛਲੇ ਛੇ ਮੈਚਾਂ ‘ਚੋਂ ਚਾਰ ਹਾਰ ਚੁੱਕੇ ਹਨ ਜਦੋਂ ਕਿ ਇੱਕ ਮੈਚ ਡਰਾਅ ‘ਚ ਖਤਮ ਹੋਇਆ। ਭਾਵ ਉਹ ਸਿਰਫ਼ ਇੱਕ ਮੈਚ ‘ਚ ਜਿੱਤ ਦਾ ਸੁਆਦ ਚੱਖ ਸਕਦੀ ਸੀ। ਅਕਸ਼ਰ ਪਟੇਲ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਜ਼, ਜਿਸਨੇ ਆਪਣੇ ਪਿਛਲੇ ਦੋਵੇਂ ਮੈਚ ਹਾਰੇ ਹਨ, ਵਾਪਸੀ ਕਰਨ ਅਤੇ ਪਲੇਆਫ ਕੁਆਲੀਫਾਈ ਕਰਨ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰੇਗੀ।
ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਦੀ ਪਿੱਚ ਰਿਪੋਰਟ
ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਦੀ ਮੱਦਦ ਕਰਦੀ ਹੈ। ਇਸ ਸਟੇਡੀਅਮ ‘ਚ ਹੁਣ ਤੱਕ 82 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 35 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ ਅਤੇ 47 ਮੈਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ। ਇੱਥੇ ਸਭ ਤੋਂ ਵੱਧ ਟੀਮ ਸਕੋਰ 286/6 ਹੈ, ਜੋ ਇਸ ਸਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਵਿਰੁੱਧ ਬਣਾਇਆ ਸੀ।
ਮੌਸਮ ਦੇ ਹਾਲਾਤ
5 ਮਈ ਨੂੰ ਹੈਦਰਾਬਾਦ ‘ਚ ਮੀਂਹ ਪੈਣ ਦੀ 55 ਫੀਸਦੀ ਸੰਭਾਵਨਾ ਹੈ। ਦਿਨ ਵੇਲੇ ਬੱਦਲਵਾਈ ਛਾਈ ਰਹੇਗੀ। ਤਾਪਮਾਨ 26 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਹਵਾ 9 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।
Read More: PBKS ਬਨਾਮ LSG: ਪੰਜਾਬ ਕਿੰਗਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ