SPS Hospital

SPS ਹਸਪਤਾਲ ‘ਚ ਕਾਂਪਲੈਕਸ ਮਲਟੀ-ਲਿਗਾਮੈਂਟ ਗੋਡਾ ਚੋਟ ਤੇ ਚਿਹਰੇ ਦੀ ਚੋਟ ਦੀ ਸਫਲ ਸਰਜਰੀ

ਲੁਧਿਆਣਾ 20 ਸਤੰਬਰ 2025: ਐਸ.ਪੀ.ਐਸ. ਹਸਪਤਾਲ ਨੇ ਇੱਕ ਹੀ ਮਰੀਜ਼ ਦੀ ਜਟਿਲ ਮਲਟੀ-ਲਿਗਾਮੈਂਟ ਗੋਡਾ ਚੋਟ ਅਤੇ ਚਿਹਰੇ ਦੀ ਗੰਭੀਰ ਚੋਟ (ਫੇਸ ਲੈਸਰੇਸ਼ਨ) ਦਾ ਸਫਲ ਇਲਾਜ ਕਰਕੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ।

ਡਾ. ਚੇਤਨ ਸ਼ਰਮਾ (ਕਨਸਲਟੈਂਟ, ਆਰਥੋਪੀਡਿਕਸ) ਨੇ ਇੱਕੋ ਸਰਜਰੀ ‘ਚ ਗੋਡੇ ਦੇ ਤਿੰਨ ਮੁੱਖ ਲਿਗਾਮੈਂਟ – ACL, MCL ਅਤੇ PCL – ਰਿਪੇਅਰ ਕੀਤੇ। ਇਹ ਲੁਧਿਆਣੇ ‘ਚ ਪਹਿਲੀ ਵਾਰ ਹੈ ਕਿ ਐਨੀ ਜਟਿਲ ਸਰਜਰੀ ਇੱਕੋ ਵਾਰ ‘ਚ ਕੀਤੀ ਗਈ। ਇਸ ਹਾਈ-ਰਿਸਕ ਪ੍ਰੋਸੀਜਰ ਨੂੰ ਸਫਲ ਬਣਾਉਣ ‘ਚ ਡਾ. ਜੇ.ਪੀ. ਸ਼ਰਮਾ (ਐਨੇਸਥੀਸੀਆ) ਦਾ ਵਿਸ਼ੇਸ਼ ਯੋਗਦਾਨ ਰਿਹਾ।

ਇਸੇ ਮਰੀਜ਼ ਦੇ ਚਿਹਰੇ ਦੀ ਗੰਭੀਰ ਚੋਟ ਦਾ ਸਫਲ ਇਲਾਜ ਡਾ. ਸੁੰਦੀਪ ਕੌਰ (ਅਸੋਸੀਏਟ ਡਾਇਰੈਕਟਰ, ਪਲਾਸਟਿਕ ਸਰਜਰੀ) ਨੇ ਬੜੀ ਸੁਚੱਜੀ ਤਰੀਕੇ ਨਾਲ ਕੀਤਾ, ਜਿਸ ਨਾਲ ਮਰੀਜ਼ ਨੂੰ ਫੰਕਸ਼ਨਲ ਅਤੇ ਕਾਸਮੈਟਿਕ ਰਿਕਵਰੀ ਮਿਲੀ।

ਪ੍ਰੈਸ ਕਾਨਫਰੰਸ ‘ਚ ਡਾ. ਸੁਨੀਲ ਕਟਿਆਲ, ਡਿਪਟੀ ਡਾਇਰੈਕਟਰ – ਮੈਡੀਕਲ ਸਰਵਿਸਿਜ਼, ਐਸ.ਪੀ.ਐਸ. ਹਸਪਤਾਲ, ਨੇ ਕਿਹਾ ਕਿ “2005 ਤੋਂ ਐਸ.ਪੀ.ਐਸ. ਹਸਪਤਾਲ ਕਦੇ ਵੀ ਚੁਣੌਤੀਆਂ ਤੋਂ ਨਹੀਂ ਡਰਿਆ। ਸਾਡਾ ਮਿਸ਼ਨ ਹੈ ਕਿ ਮਰੀਜ਼ਾਂ ਨੂੰ ਐਡਵਾਂਸਡ, ਐਥਿਕਲ ਅਤੇ ਕਿਫਾਇਤੀ ਹੈਲਥਕੇਅਰ ਮੁਹੱਈਆ ਕਰੀਏ।

ਇਹ ਸਫਲ ਕੇਸ ਸਾਡੀ ਮੈਡੀਕਲ ਮਹਾਰਤ, ਨਵੀਨ ਤਕਨਾਲੋਜੀ ਅਤੇ ਜ਼ਿੰਦਗੀਆਂ ਬਚਾਉਣ ਦੀ ਵਚਨਬੱਧਤਾ ਦਾ ਸਬੂਤ ਹੈ।” ਉਨ੍ਹਾਂ ਨੇ ਕਿਹਾ ਕਿ ਜੈ ਸਿੰਘ, ਮੈਨੇਜਿੰਗ ਡਾਇਰੈਕਟਰ, ਐਸ.ਪੀ.ਐਸ. ਹਸਪਤਾਲ ਦੀ ਪ੍ਰੇਰਣਾ ਅਤੇ ਸਤਿਗੁਰੂ ਜੀ ਦੇ ਆਸ਼ੀਰਵਾਦ ਨਾਲ ਪੂਰੀ ਟੀਮ ਮਰੀਜ਼ਾਂ ਦੀ ਦੇਖਭਾਲ ‘ਚ ਸ਼ਾਨਦਾਰ ਸਫਲਤਾਵਾਂ ਹਾਸਲ ਕਰ ਰਹੀ ਹੈ |

Read More: ਮੋਹਾਲੀ ਵਿਖੇ ਫੋਰਟਿਸ ਹੈਲਥਕੇਅਰ 900 ਕਰੋੜ ਰੁਪਏ ਤੋਂ ਵੱਧ ਦਾ ਕਰੇਗਾ ਨਿਵੇਸ਼: ਸੰਜੀਵ ਅਰੋੜਾ

Scroll to Top