Sports News

Sports News: ਬੰਗਲਾਦੇਸ਼ ਸਰਕਾਰ ਨੇ ਆਪਣੇ ਦੇਸ਼ ‘ਚ IPL ਦੇ ਪ੍ਰਸਾਰਣ ‘ਤੇ ਲਈ ਪਾਬੰਦੀ

ਸਪੋਰਟਸ, 05 ਜਨਵਰੀ 2026: ਬੰਗਲਾਦੇਸ਼ ਸਰਕਾਰ ਨੇ ਦੇਸ਼ ‘ਚ ਆਈਪੀਐਲ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੋਮਵਾਰ ਨੂੰ ਇਸ ਸਬੰਧ ‘ਚ ਨਿਰਦੇਸ਼ ਜਾਰੀ ਕੀਤੇ। ਇਸ ‘ਚ ਕਿਹਾ ਗਿਆ ਹੈ ਕਿ ਬੀਸੀਸੀਆਈ ਨੇ 26 ਮਾਰਚ ਤੋਂ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਬੰਗਲਾਦੇਸ਼ੀ ਕ੍ਰਿਕਟਰ ਮੁਸਤਫਿਜ਼ੁਰ ਰਹਿਮਾਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਟੀਮ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ।

ਬਿਆਨ ‘ਚ ਕਿਹਾ ਹੈ ਕਿ ਇਸ ਫੈਸਲੇ ਪਿੱਛੇ ਕੋਈ ਠੋਸ ਜਾਂ ਤਰਕਪੂਰਨ ਕਾਰਨ ਨਹੀਂ ਸੀ। ਇਹ ਫੈਸਲਾ ਬੰਗਲਾਦੇਸ਼ ਦੇ ਲੋਕਾਂ ਲਈ ਅਪਮਾਨਜਨਕ, ਮੰਦਭਾਗਾ ਅਤੇ ਨਿੰਦਣਯੋਗ ਹੈ। ਇਸ ਲਈ, ਅਗਲੇ ਨੋਟਿਸ ਤੱਕ ਸਾਰੇ ਆਈਪੀਐਲ ਮੈਚਾਂ ਦੇ ਪ੍ਰਚਾਰ, ਪ੍ਰਸਾਰਣ ਅਤੇ ਮੁੜ ਪ੍ਰਸਾਰਣ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ।

ਇੱਕ ਦਿਨ ਪਹਿਲਾਂ, ਐਤਵਾਰ, 4 ਜਨਵਰੀ ਨੂੰ, ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੀ ਟੀਮ ਨੂੰ ਟੀ-20 ਵਿਸ਼ਵ ਕੱਪ ‘ਚ ਖੇਡਣ ਲਈ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਬੀਸੀਬੀ ਨੇ ਆਈਸੀਸੀ ਨੂੰ ਆਪਣੇ ਮੈਚ ਸ਼੍ਰੀਲੰਕਾ ਭੇਜਣ ਦੀ ਬੇਨਤੀ ਕੀਤੀ, ਬੀਸੀਬੀ ਨੇ ਇਸ ਮੀਡੀਆ ਰਿਲੀਜ਼ ‘ਚ ਐਲਾਨ ਕੀਤਾ।

3 ਜਨਵਰੀ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਮੁਸਤਫਿਜ਼ੁਰ ਨੂੰ ਟੀਮ ਤੋਂ ਹਟਾ ਦਿੱਤਾ। ਇਹ ਫੈਸਲਾ ਉਦੋਂ ਲਿਆ, ਜਦੋਂ ਬੀਸੀਸੀਆਈ ਨੇ ਸ਼ਾਹਰੁਖ ਖਾਨ ਦੀ ਆਈਪੀਐਲ ਟੀਮ, ਕੇਕੇਆਰ ਨੂੰ ਬੰਗਲਾਦੇਸ਼ ‘ਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਹਿੰਸਾ ਦੇ ਵਿਚਾਲੇ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਤੋਂ ਹਟਾਉਣ ਦਾ ਆਦੇਸ਼ ਦਿੱਤਾ। ਪਿਛਲੇ 16 ਦਿਨਾਂ ‘ਚ ਬੰਗਲਾਦੇਸ਼ ‘ਚ ਚਾਰ ਹਿੰਦੂ ਮਾਰੇ ਗਏ ਹਨ।

Read More: KKR ਨੇ BCCI ਦੇ ਹੁਕਮ ‘ਤੇ ਬੰਗਲਾਦੇਸ਼ੀ ਖਿਡਾਰੀ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਤੋਂ ਕੀਤਾ ਬਾਹਰ

ਵਿਦੇਸ਼

Scroll to Top