Morari Bapu

ਅਧਿਆਤਮਿਕ ਕਥਾਵਾਚਕ ਮੋਰਾਰੀ ਬਾਪੂ ਨੇ ਰਿਸ਼ੀਕੇਸ਼ ਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਿਆ

ਰਿਸ਼ੀਕੇਸ਼ , 12 ਨਵੰਬਰ 2024: ਅੱਜ ਵਿਸ਼ਵ ਪ੍ਰਸਿੱਧ ਅਧਿਆਤਮਿਕ ਕਥਾਵਾਚਕ ਮੋਰਾਰੀ ਬਾਪੂ (Morari Bapu) ਨੇ ਰਿਸ਼ੀਕੇਸ਼ ਦੇ ਪਵਿੱਤਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਵਿਖੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਉਨ੍ਹਾਂ ਗੁਰੂ ਦਰਬਾਰ ‘ਚ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੇ ਟਰੱਸਟ ਦੇ ਪ੍ਰਧਾਨ, ਪ੍ਰਬੰਧਕਾਂ ਅਤੇ ਗੁਰਮਤਿ ਸੰਗੀਤ ਬਾਲ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਹੈ ।

Rishikesh

ਉੱਤਰਾਖੰਡ ‘ਚ ਈਗਾਸ ਤਿਉਹਾਰ ਦੇ ਮੌਕੇ ‘ਤੇ ਮੋਰਾਰੀ ਬਾਪੂ (Morari Bapu) ਨੇ ਗੁਰਦੁਆਰਾ ਪਰਿਸਰ ‘ਚ ਇੱਕ ਅਰਜੁਨ ਦਾ ਬੂਟਾ ਲਗਾਇਆ । ਇਸ ਮੌਕੇ ਉਨ੍ਹਾਂ ਵਾਤਾਵਰਨ ਦੀ ਸ਼ੁੱਧਤਾ ਅਤੇ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਅਤੇ ਪੌਦੇ ਲਗਾਉਣ ‘ਤੇ ਜ਼ੋਰ ਦਿੱਤਾ ਹੈ |

ਜਿਕਰਯੋਗ ਹੈ ਕਿ ਸ਼੍ਰੀ ਮੋਰਾਰੀ ਬਾਪੂ ਇਨ੍ਹੀਂ ਦਿਨੀਂ ਮੁਨੀਕੀ ਰੇਤੀ ਵਿਖੇ ਕਥਾ ਸੁਣਾਉਣ ਦੇ ਪ੍ਰੋਗਰਾਮ ‘ਚ ਰੁੱਝੇ ਹੋਏ ਹਨ, ਪਰ ਉਹ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਪਹੁੰਚੇ। ਗੁਰਦੁਆਰਾ ਟਰੱਸਟ ਦੇ ਪ੍ਰਧਾਨ ਸਰਦਾਰ ਨਰਿੰਦਰਜੀਤ ਸਿੰਘ ਬਿੰਦਰਾ ਨੇ ਧੰਨਵਾਦ ਕੀਤਾ ਅਤੇ ਗੁਰੂ ਘਰ ਦਾ ਸਿਰੋਪਾਓ ਅਤੇ ਅਧਿਆਤਮਿਕ ਪੁਸਤਕਾਂ ਭੇਂਟ ਕੀਤੀਆਂ।

Scroll to Top