Imran Khan

ਸਾਬਕਾ PM ਇਮਰਾਨ ਖਾਨ ਦੀ ਰਿਹਾਈ ਦੀ ਅਟਕਲਾਂ ਤੇਜ਼, ਪੀਟੀਆਈ ਦਾ ਵੱਡਾ ਦਾਅਵਾ

ਪਾਕਿਸਤਾਨ, 09 ਜੂਨ 2025: ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਇੱਕ ਚੋਟੀ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਛੇਤੀ ਹੀ ਜੇਲ੍ਹ ਤੋਂ ਰਿਹਾਅ ਕੀਤਾ ਜਾ ਸਕਦਾ ਹੈ। ਪੀਟੀਆਈ ਆਗੂ ਦੇ ਬਿਆਨ ਤੋਂ ਜਾਪਦਾ ਹੈ ਕਿ ਫੌਜ ਮੁਖੀ ਅਸੀਮ ਮੁਨੀਰ ਆਖਰਕਾਰ ਇਮਰਾਨ ਖਾਨ ਅੱਗੇ ਝੁਕ ਸਕਦੇ ਹਨ। ਨਿਊਜ਼ ਏਜੰਸੀ ‘ਪੀਟੀਆਈ’ ਮੁਤਾਬਕ ‘ਪੀਟੀਆਈ ਪ੍ਰਧਾਨ ਗੌਹਰ ਅਲੀ ਖਾਨ ਨੇ ਦਾਅਵਾ ਕੀਤਾ ਕਿ ਅਗਸਤ 2023 ਤੋਂ ਰਾਵਲਪਿੰਡੀ ਦੀ ਉੱਚ-ਸੁਰੱਖਿਆ ਅਦਿਆਲਾ ਜੇਲ੍ਹ ‘ਚ ਬੰਦ ਇਮਰਾਨ ਖਾਨ ਨੂੰ 11 ਜੂਨ ਨੂੰ ਜ਼ਮਾਨਤ ਮਿਲ ਸਕਦੀ ਹੈ।’

ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਇਮਰਾਨ ਖਾਨ ਨੇ ਆਪਣੇ ਆਪ ਨੂੰ ਪੀਟੀਆਈ ਦਾ ਸਰਪ੍ਰਸਤ ਐਲਾਨਿਆ ਸੀ ਅਤੇ ਜੇਲ੍ਹ ਤੋਂ ਦੇਸ਼ ਵਿਆਪੀ ਅੰਦੋਲਨ ਦਾ ਐਲਾਨ ਕੀਤਾ ਸੀ। ਗੌਹਰ ਦਾ ਇਹ ਦਾਅਵਾ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਵੀ ਆਇਆ ਹੈ ਕਿ ਇਮਰਾਨ ਦੀ ਰਿਹਾਈ ਨੂੰ ਲੈ ਕੇ ਪਰਦੇ ਪਿੱਛੇ ਗੱਲਬਾਤ ਚੱਲ ਰਹੀ ਹੈ।

ਹਾਲਾਂਕਿ, ਖੁਦ ਇਮਰਾਨ ਖਾਨ (Imran Khan) ਨੇ ਇਨ੍ਹਾਂ ਰਿਪੋਰਟਾਂ ਬਾਰੇ ਕੁਝ ਖਾਸ ਨਹੀਂ ਕਿਹਾ। ਜਨਤਾ ‘ਚ ਇਮਰਾਨ ਖਾਨ ਲਈ ਵਧਦੇ ਸਮਰਥਨ ਅਤੇ ਜੇਲ੍ਹ ਤੋਂ ਦੇਸ਼ ਵਿਆਪੀ ਅੰਦੋਲਨ ਦੀ ਅਗਵਾਈ ਕਰਨ ਦੇ ਉਨ੍ਹਾਂ ਦੇ ਫੈਸਲੇ ਨੇ ਫੌਜ ਮੁਖੀ ਅਸੀਮ ਮੁਨੀਰ ‘ਤੇ ਦਬਾਅ ਵਧਾ ਦਿੱਤਾ ਹੈ। ਮੁਨੀਰ, ਜੋ ਪਹਿਲਾਂ ਹੀ ‘ਆਪ੍ਰੇਸ਼ਨ ਸੰਧੂਰ’ ਕਾਰਨ ਬੈਕਫੁੱਟ ‘ਤੇ ਸੀ, ਹੁਣ ਇਮਰਾਨ ਦੇ ਸਾਹਮਣੇ ਪਿੱਛੇ ਹਟਦੇ ਨਜ਼ਰ ਆ ਸਕਦੇ ਹਨ |

ਅਲ-ਕਾਦਿਰ ਟਰੱਸਟ ਕੇਸ

ਇਸਲਾਮਾਬਾਦ ਹਾਈ ਕੋਰਟ ਨੇ ਪਹਿਲਾਂ ਹੀ ਅਲ-ਕਾਦਿਰ ਟਰੱਸਟ ਕੇਸ ਦੀ ਸੁਣਵਾਈ 11 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਇਮਰਾਨ ਖਾਨ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਅਗਸਤ 2023 ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ‘ਚ ਬੰਦ ਹਨ। ਇਮਰਾਨ ਖਾਨ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦੇ ਹਨ। ਉਨ੍ਹਾਂ ਦੀ ਪਾਰਟੀ ਪੀਟੀਆਈ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ, ਜਿਸ ‘ਚ ਨਵੰਬਰ 2024 ‘ਚ ਇਸਲਾਮਾਬਾਦ ਦੀ ਘੇਰਾਬੰਦੀ ਵੀ ਸ਼ਾਮਲ ਹੈ। ਜਨਵਰੀ 2024 ‘ਚ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਕੇਸ ‘ਚ 14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਮਰਾਨ ਖਾਨ ‘ਤੇ ਰਾਜ ਦੁਆਰਾ ਪ੍ਰਾਪਤ ਤੋਹਫ਼ਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਣ ਦਾ ਦੋਸ਼ ਹੈ।

Read More: Imran Khan: ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਮਾਮਲੇ ‘ਚ 14 ਸਾਲ ਦੀ ਕੈਦ ਦੀ ਸ਼ਜਾ

Scroll to Top