Miss World Punjaban

‘ਮਿਸ ਵਰਲਡ ਪੰਜਾਬਣ’ ਦਾ ਖ਼ਿਤਾਬ ਜਿੱਤ ਕੇ ਖੰਨਾ ਪਹੁੰਚੀ ਸੁਖਦੀਪ ਕੌਰ ਮੰਡੇਰ ਦਾ ਵਿਸ਼ੇਸ਼ ਸਨਮਾਨ

ਖੰਨਾ, 12 ਦਸੰਬਰ 2023: ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਅੰਤਰਰਾਸ਼ਟਰੀ ਸੱਭਿਆਚਾਰਕ ਸੁੰਦਰਤਾ ਮੁਕਾਬਲਾ ‘ਮਿਸ ਵਰਲਡ ਪੰਜਾਬਣ’ (Miss World Punjaban) ਜਿੱਤਣ ਵਾਲੀ ਸੁਖਦੀਪ ਕੌਰ ਮੰਡੇਰ ਦਾ ਖੰਨਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਸਮੇਰ ਸਿੰਘ ਢੱਟ ਚੇਅਰਮੈਨ ਸੱਭਿਆਚਾਰਕ ਸੱਥ ਨੇ ਸੁਖਦੀਪ ਕੌਰ ਮੰਡੇਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕਿ ਸਨਮਾਨ ਕੀਤਾ ਹੈ । ਇਸ ਸਨਮਾਨ ਸਮਾਗਮ ‘ਚ ਮਿਸ ਵਰਲਡ ਪੰਜਾਬਣ ਦੀ ਰਨਰ ਅਪ ਸਿਮਰਪ੍ਰੀਤ ਕੌਰ ਅਤੇ ਮਿਸ ਇੰਡੀਆ ਪੰਜਾਬਣ ਚਰਨਜੀਤ ਕੌਰ ਬਰਾੜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਖੰਨਾ ਵਿਖੇ ਸੁਖਦੀਪ ਕੌਰ ਮੰਡੇਰ ਨੇ ਪੱਤਰਕਾਰਾਂ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਮਿਸ ਵਿਸ਼ਵ ਪੰਜਾਬਣ (Miss World Punjaban) ਦਾ ਮੁਕਾਬਲਾ ਭਾਰਤ, ਕੈਨੇਡਾ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਤੋਂ ਚੁਣੀਆਂ ਗਈਆਂ ਪੰਜਾਬਣਾਂ ‘ਚ ਅੱਡੀ ਚੋਟੀ ਦਾ ਮੁਕਾਬਲਾ ਕੈਨੇਡਾ ਵਿਖੇ ਟਰਾਂਟੋ ਵਿੱਚ ਹੋਇਆ ਸੀ। ਜਿੱਥੇ ਮੇਰੇ ਸਿਰ ਮਿਸ ਪੰਜਾਬਣ ਦਾ ਖ਼ਿਤਾਬ ਸਜਿਆ। ਉਨ੍ਹਾਂ ਨੇ ਕਿਹਾ ਮੈਨੂੰ ਪੰਜਾਬੀ ਹੋਣ ‘ਤੇ ਬਹੁਤ ਮਾਣ ਹੈ।ਮੈਂ ਹੁਣ ਪੰਜਾਬ ‘ਚ ਹੀ ਰਹਿ ਕੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਯਤਨ ਕਰਾਂਗੀ।ਕਿਉਂਕਿ ਮੈਨੂੰ ਪੰਜਾਬੀਆਂ ਨੇ ਬਹੁਤ ਮਾਣ ਬਖਸ਼ਿਆ ਹੈ। ਜਦੋਂ ਉਨ੍ਹਾਂ ਨੂੰ ਫਿਲਮਾਂ ‘ਚ ਜਾਣ ਵਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਮੇਰਾ ਫਿਲਮਾਂ ‘ਚ ਜਾਣ ਦਾ ਅਜੇ ਕੋਈ ਇਰਾਦਾ ਨਹੀਂ।ਮੈਨੂੰ ਕਈ ਫਿਲਮਾਂ ਦੇ ਆਫਰ ਆ ਚੁੱਕੇ ਹਨ, ਜਿੰਨ੍ਹਾਂ ਨੂੰ ਮੈਂ ਕੋਰੀ ਨਾਂਹ ਕਰ ਦਿੱਤੀ ਹੈ।

 

Scroll to Top