Arav Bhardwaj

ਸਪੈਸ਼ਲ ਡੀਜੀਪੀ ਨੇ ਸਾਈਕਲਿਸਟ ਆਰਵ ਭਾਰਦਵਾਜ ਨੂੰ ਪੰਜਾਬ ਪੁਲਿਸ ਦਾ ਯਾਦਗਾਰੀ ਚਿੰਨ੍ਹ ਕੀਤਾ ਭੇਂਟ

ਚੰਡੀਗੜ੍ਹ, 5 ਅਗਸਤ 2024: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਅੱਜ ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਇਕਲ ਯਾਤਰਾ ਸ਼ੁਰੂ ਕਰਨ ਵਾਲੇ ਹਰਿਆਣਾ ਦੇ 12 ਸਾਲਾ ਲੜਕੇ ਨਾਲ ਮੁਲਾਕਾਤ ਕੀਤੀ ਹੈ | ਉਨ੍ਹਾਂ ਨੇ ਕਾਰਗਿਲ ਵਿਜੈ ਦੀ ਰਜਤ ਜੈਯੰਤੀ ਮੌਕੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲੇਹ ‘ਚ ਕਾਰਗਿਲ ਜੰਗ ਸਮਾਰਕ ਤੋਂ 1200 ਕਿਲੋਮੀਟਰ ਦੀ ਸਾਈਕਲ ਯਾਤਰਾ ‘ਤੇ ਨਿਕਲਣ ਵਾਲੇ 12 ਸਾਲਾ ਆਰਵ ਭਾਰਦਵਾਜ (Arav Bhardwaj) ਦੀ ਦੇਸ਼ ਭਗਤੀ ਦੀਆਂ ਭਾਵਨਾਵਾਂ ਦੀ ਸ਼ਲਾਘਾ ਅਤੇ ਸਲਾਮ ਕੀਤਾ। ਜਿਕਰਯੋਗ ਹੈ ਕਿ ਇਹ ਯਾਤਰਾ 27 ਜੁਲਾਈ, 2024 ਨੂੰ ਸ਼ੁਰੂ ਹੋਈ ਚੀਂ ਅਤੇ ਵੀਰਵਾਰ ਨੂੰ ਨਵੀਂ ਦਿੱਲੀ ‘ਚ ਨੈਸ਼ਨਲ ਵਾਰ ਮੈਮੋਰੀਅਲ ‘ਤੇ ਸਮਾਪਤ ਹੋਵੇਗੀ।

ਇਸ ਦੌਰਾਨ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਆਰਵ ਭਾਰਦਵਾਜ (Arav Bhardwaj) ਨੂੰ ਆਸ਼ੀਰਵਾਦ ਦਿੱਤਾ ਅਤੇ ਪੰਜਾਬ ਪੁਲਿਸ ਦੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ | ਇਸਦੇ ਨਾਲ ਹੀ ਨਸ਼ਿਆਂ ਵਿਰੁੱਧ ਸੰਦੇਸ਼ ਫੈਲਾਉਣ ਲਈ “ਨਸ਼ਿਆਂ ਨੂੰ ਕਹੋ ਨਾਹ, ਪੰਜਾਬ ਨੂੰ ਕਹੋ ਹਾਂ” ਸੰਦੇਸ਼ ਵਾਲਾ ਇੱਕ ਪੋਸਟਰ ਵੀ ਸੌਂਪਿਆ। ਉਨ੍ਹਾਂ ਕਿਹਾ ਕਿ ਆਰਵ ਇੱਕ ਅਜਿਹਾ ਰਾਜਦੂਤ ਹੈ ਜੋ ਨਸ਼ਿਆਂ ਵਿਰੁੱਧ ਸੰਦੇਸ਼ ਫੈਲਾਉਣ ਦੇ ਨਾਲ ਨਾਲ ਕਾਰਗਿਲ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ।

ਆਰਵ ਨੇ ਲੇਹ ਤੋਂ ਚੰਡੀਗੜ੍ਹ ਤੱਕ ਦੀ ਆਪਣੀ ਯਾਤਰਾ ਦੌਰਾਨ ਜ਼ੋਜਿਲਾ, ਬਦਾਮੀ ਬਾਗ, ਅਤੇ ਪੰਜਾਬ ਸਟੇਟ ਵਾਰ ਮੈਮੋਰੀਅਲ ਸਮੇਤ ਵੱਖ-ਵੱਖ ਜੰਗੀ ਸਮਾਰਕਾਂ ‘ਤੇ ਸ਼ਰਧਾਂਜਲੀ ਭੇਟ ਕੀਤੀ। ਆਪਣੀ ਇਸ 13 ਦਿਨਾਂ ਦੀ ਯਾਤਰਾ ਦੌਰਾਨ ਉਹ ਆਪਣੇ ਪਿਓ ਨਾਲ ਜੰਮੂ ਅਤੇ ਕਸ਼ਮੀਰ, ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੀ ਯਾਤਰਾ ਕਰੇਗਾ। ਆਰਵ ਨਵੀਂ ਦਿੱਲੀ ਦੇ ਹੈਰੀਟੇਜ ਸਕੂਲ ਦਾ 8ਵੀਂ ਜਮਾਤ ਦਾ ਵਿਦਿਆਰਥ ਹੈ | ਉਸਨੇ ਨਵੀਂ ਦਿੱਲੀ ਤੱਕ 32 ਦਿਨਾਂ ਦੀ 2612 ਕਿਲੋਮੀਟਰ ਲੰਮੀ ਯਾਤਰਾ ਵੀ ਕੀਤੀ।

Scroll to Top