ਐੱਸ.ਏ ਐੱਸ. ਨਗਰ, 19 ਦਸੰਬਰ, 2023: 18-19 ਸਾਲ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਕੈਂਪਾਂ ਦੀ ਮੁਹਿੰਮ ਦੇ ਤਹਿਤ ਅੱਜ ਪਹਿਲਾ ਕੈਂਪ ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਲਗਾਇਆ ਗਿਆ, ਜਿੱਥੇ 400 ਦੇ ਕਰੀਬ ਵਿਦਿਆਰਥੀਆਂ ਨੇ ਵੋਟਰ (Voter) ਹੈਲਪਲਾਈਨ ਮੋਬਾਈਲ ਐਪ ਅਤੇ ਆਨਲਾਈਨ ਪੋਰਟਲ (ਨੈਸ਼ਨਲ ਵੋਟਰ ਸਰਵਿਸ ਪੋਰਟਲ) nvsp.in ‘ਤੇ ਆਪਣੀ ਹੀ ਸਫਲਤਾਪੂਰਵਕ ਰਜਿਸਟ੍ਰੇਸ਼ਨ ਕਰਵਾਈ। .
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਨੌਜਵਾਨ ਵਿਦਿਆਰਥੀਆਂ ਨੂੰ ਵੋਟਰ ਬਣਨ ਲਈ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਆਪਣਾ ਨਾਮ ਦਰਜ ਕਰਵਾ ਕੇ ਲੋਕਤੰਤਰ ਦੇ ਦੂਤ ਬਣਨ ਦੀ ਅਪੀਲ ਕੀਤੀ।
ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਲੋਕਤੰਤਰ ਅਤੇ ਚੋਣਾਂ ਨੂੰ ਇਸ ਦੇ ਅਹਿਮ ਹਿੱਸੇ ਵਜੋਂ ਹੋਣ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਹੁਣ 18 ਸਾਲ ਦੀ ਉਮਰ ਨੂੰ ਪੂਰਾ ਕਰਨ ‘ਤੇ ਵੋਟਰ ਬਣਨਾ ਆਸਾਨ ਕਰ ਦਿੱਤਾ ਹੈ। ਕੋਈ ਵੀ ਨੌਜਵਾਨ ਜੋ 18 ਸਾਲ ਦੀ ਉਮਰ ਦੇ ਮਾਪਦੰਡ ਨੂੰ ਪ੍ਰਾਪਤ ਕਰਨ ਜਾ ਰਿਹਾ ਹੈ, ਉਹ 18 ਸਾਲ ਦੀ ਉਮਰ ਪੂਰੀ ਕਰਨ ‘ਤੇ ਵੋਟਰ (Voters) ਵਜੋਂ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਵੋਟਰ (Voter) ਸੂਚੀ ‘ਚ ਨਾਂ ਦਰਜ ਕਰਨ ਲਈ ਸਾਲ ‘ਚ ਸਿਰਫ 1 ਜਨਵਰੀ ਹੀ ਸੀ ਪਰ ਹੁਣ ਇੱਕ ਸਾਲ ਵਿੱਚ ਇੱਕ ਜਨਵਰੀ, ਇੱਕ ਅਪ੍ਰੈਲ, ਇੱਕ ਜੁਲਾਈ ਅਤੇ ਇੱਕ ਅਕਤੂਬਰ ਨੂੰ 18 ਸਾਲ ਦੀ ਉਮਰ ਪੂਰੀ ਕਰਨ ਤੇ ਆਪਣਾ ਨਾਮ ਵੋਟਰ ਵਜੋਂ ਰਜਿਸਟਰ ਕਰਵਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਵੋਟਿੰਗ ਦੇ ਅਧਿਕਾਰ, ਈਵੀਐਮ ਅਤੇ ਵੀਵੀਪੀਏਟੀ ਬਾਰੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀਵੀਪੀਏਟੀ ਦੇ ਕੰਮ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਈਵੀਐਮ ਵਿੱਚ ਕੋਈ ਖਾਮੀਆਂ ਨਹੀਂ ਹਨ ਅਤੇ ਵੀਵੀਪੀਏਟੀ ਮਸ਼ੀਨਾਂ ਨੇ ਸਲਿੱਪਾਂ ਦੀ ਜਾਂਚ ਅਤੇ ਮਿਲਾਨ ਕਰਕੇ ਇਸ ਦੇ ਕੰਮ ਦੀ ਪੁਸ਼ਟੀ ਨੂੰ ਆਸਾਨ ਕੇ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਦੇ ਸੰਦੇਸ਼ ਨੂੰ ਸਮਾਜ ਵਿੱਚ ਜਾਗਰੂਕਤਾ ਨਾਲ ਫੈਲਾਉਣ ਅਤੇ ਲੋਕਤੰਤਰ ਦੇ ਆਉਣ ਵਾਲੇ ਤਿਉਹਾਰ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਭਾਗ ਲੈਣ ਲਈ ਜਾਗਰੂਕ ਕਰਨ।
ਇਸ ਮੌਕੇ ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ: ਗੁਰਬਖਸ਼ ਸਿੰਘ ਅੰਟਾਲ, ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਦਿਲੀਪ ਕੁਮਾਰ ਅਤੇ ਸਹਾਇਕ ਡਾਇਰੈਕਟਰ (ਅਪਰੇਸ਼ਨਜ਼) ਸਚਿਨ ਸੈਣੀ ਸ਼ਾਮਿਲ ਸਨ। ਵਿਦਿਆਰਥੀਆਂ ਵਿੱਚੋਂ ਵੰਸ਼ਿਕਾ ਮੈਗੋ ਅਤੇ ਨਮਿਤ ਗੁਲਾਟੀ ਨੂੰ ਈ ਸੀ ਆਈ ਸਵੀਪ ਗਤੀਵਿਧੀਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕੈਂਪਸ ਅੰਬੈਸਡਰ ਨਿਯੁਕਤ ਕੀਤਾ ਗਿਆ।