ਚੰਡੀਗੜ੍ਹ 04 ਸਤੰਬਰ 2024: ਅਦਾਕਾਰਾ ਅਤੇ ਭਾਜਪਾ ਐਮਪੀ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ (film Emergency) ਨੂੰ ਲੈ ਕੇ ਚੱਲ ਰਿਹਾ ਵਿਵਾਦ ਜਾਰੀ ਹੈ। ਕਾਮੇਡੀਅਨ ਅਤੇ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਉਰਫ ਗੁਰਪ੍ਰੀਤ ਘੁੱਗੀ ਨੇ ਐਮਰਜੈਂਸੀ ਫਿਲਮ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਿਸੇ ਵੀ ਏਜੰਡੇ ਦੇ ਆਧਾਰ ‘ਤੇ ਕੋਈ ਫਿਲਮ ਨਹੀਂ ਬਣਾਈ ਜਾਣੀ ਚਾਹੀਦੀ ਅਤੇ ਨਾ ਹੀ ਸਿਨੇਮਾ ਦੀ ਦੁਰਵਰਤੋਂ ਹੋਣੀ ਚਾਹੀਦੀ ਹੈ। ਗੁਰਪ੍ਰੀਤ ਘੁੱਗੀ ਨੇ ਅੱਗੇ ਕਿਹਾ ਕਿ ਜੋ ਵੀ ਆਪਣੇ ਆਪ ਨੂੰ ਸਹੀ ਲੱਗਦਾ ਹੈ ਇਹ ਸਿਨੇਮਾ ਹੈ, ਅਜਿਹਾ ਸੋਚਣਾ ਗਲਤ ਹੈ। ਗੁਰਪ੍ਰੀਤ ਨੇ ਇਹ ਬਿਆਨ ਆਉਣ ਵਾਲੀ ਪੰਜਾਬੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੀ ਪ੍ਰਮੋਸ਼ਨ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਸਹੀ ਇਤਿਹਾਸਕ ਫੈਕਸ ਪੜੇ ਹਨ, ਜਾਣਕਾਰੀ ਅਤੇ ਰੀਸਰਚ ਘੱਟ ਹੈ ਤਾਂ ਇਸ ਲਈ ਸਰੋਤੇ ਜਾਂ ਕੋਈ ਧਾਰਮਿਕ ਸੰਸਥਾ ਜ਼ਿੰਮੇਵਾਰ ਨਹੀਂ ਹੈ | ਗੁਰਪ੍ਰੀਤ ਘੁੱਗੀ ਨੇ ਕਿਹਾ ਕਿ” ਮੈਂ ਫਿਲਮ (film Emergency) ਨਹੀਂ ਦੇਖੀ ਪਰ ਟ੍ਰੇਲਰ ‘ਚ ਦਿਖਾਏ ਗਏ ਸੀਨ ‘ਤੇ ਇਤਰਾਜ਼ ਕਰਨਾ ਜ਼ਰੂਰੀ ਹੈ ਅਤੇ ਲੋਕ ਵੀ ਇਤਰਾਜ਼ ਕਰਨਗੇ।