July 5, 2024 7:48 am
Eastwood Village

ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ, ’15 ਦਿਨਾਂ ‘ਚ ਅੰਗਰੇਜ਼ੀ ਬੋਰਡਾਂ ਨੂੰ ਪੰਜਾਬੀ ‘ਚ ਕਰੋ

ਚੰਡੀਗੜ੍ਹ, 28 ਜੂਨ 2023: ਪੰਜਾਬ ਦੇ ਜਲੰਧਰ ਵਿੱਚ ‘ਦਿ ਗ੍ਰੈਂਡ ਕਿੰਗ ਰੈਸਟੋਰੈਂਟ ਦੇ ਨੇੜੇ ਬਣੇ ਈਸਟਵੁੱਡ ਵਿਲੇਜ (Eastwood Village) ਨਾਲ ਲੱਗੇ ਅੰਗਰੇਜ਼ੀ ‘ਚ ਬੋਰਡਾਂ ਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨੋਟਿਸ ਲਿਆ ਹੈ। ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਸਕੱਤਰ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਟੈਗ ਕਰਦਿਆਂ ਲਿਖਿਆ ਕਿ ਇਹ ਦ੍ਰਿਸ਼ ਜਲੰਧਰ ਦਾ ਹੈ, ਸਾਰੇ ਬੋਰਡ 15 ਦਿਨਾਂ ਵਿੱਚ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਬੋਰਡ ਨੂੰ ਲੈ ਕੇ ਸਖ਼ਤ ਇਤਰਾਜ਼ ਦਰਜ ਕਰਕੇ ਹੁਕਮ ਦਿੱਤੇ ਹਨ।

ਪੰਜਾਬ ਕੈਬਿਨਟ ਦੀ ਫਰਵਰੀ ਮਹੀਨੇ ਹੋਈ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਸੀ ਕਿ ਸੂਬੇ ਦੇ ਸਾਰੇ ਮਾਲ ਸਮੇਤ ਸਾਰੇ ਸਾਈਨ ਬੋਰਡ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ। ਇਸ ਲਈ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਰੂਲਜ਼, 1958 ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ । ਪੰਜਾਬ ਸਰਕਾਰ ਦੇ ਮੁਤਾਬਕ ਇਸ ਹੁਕਮ ਦੀ ਉਲੰਘਣਾ ਕਰਨ ‘ਤੇ ਪਹਿਲੀ ਵਾਰ 1000 ਰੁਪਏ ਅਤੇ ਦੂਜੀ ਵਾਰ 2000 ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ |