ਕੋਟਕਪੂਰਾ, 25 ਅਪ੍ਰੈਲ 2023: ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਮੌੜ (Maur) ਵਿਖੇ 1 ਕਰੋੜ 12 ਲੱਖ ਦੀ ਲਾਗਤ ਨਾਲ ਤਿਆਰ 6.3/8 ਐਮ.ਵੀ.ਏ. ਪਾਵਰ ਟਰਾਂਸਫਾਰਮਰ 66 ਕੇਵੀ ਸਬ-ਸਟੇਸ਼ਨ ਦਾ ਉਦਘਾਟਨ ਕੀਤਾ । ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਇਸ ਸਬ-ਸਟੇਸ਼ਨ ਤੇ ਨਵਾਂ ਪਾਵਰ ਟਰਾਂਸਫਾਰਮਰ ਸਥਾਪਿਤ ਕਰਨ ਨਾਲ 11 ਕੇਵੀਂ ਜਾਨੀ ਕੀ ਪੱਤੀ, 11 ਕੇਵੀ ਮੋੜ ਏਪੀ ਅਤੇ 11 ਕੇਵੀ ਵਾੜਾਦਰਾਕਾ ਏਪੀ ਫੀਡਰਾਂ ਦੀ ਓਵਰਲੋਡਿੰਗ ਦੀ ਸਮੱਸਿਆ ਦਾ ਸਮਾਧਾਨ ਹੋ ਗਿਆ ਹੈ |
ਇਸ ਪਾਵਰ ਟਰਾਂਸਫਾਰਮਰ ਨੂੰ ਸਥਾਪਿਤ ਕਰਨ ਨਾਲ ਪਿੰਡ ਮੋੜ (Maur), ਠਾੜ੍ਹਾ, ਵਾੜਾਦਰਾਕਾ, ਸਮਾਘ, ਖਾਰਾ ਅਤੇ ਹਰੀਕੇ ਕਲਾਂ ਨੂੰ ਲਾਭ ਹੋਵੇਗਾ ਅਤੇ ਇਸ ਸਬ-ਸਟੇਸ਼ਨ ਤੋਂ ਚਲਦੇ ਫੀਡਰਾਂ ਦੀ ਓਵਰਲੋਡਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ 2 ਨਵੇਂ ਫੀਡਰ ਕੱਢੇ ਜਾ ਚੁੱਕੇ ਹਨ ਅਤੇ ਸ਼ਹਿਰੀ ਅਤੇ ਦਿਹਾੜੀ ਸਪਲਾਈ ਲਈ 5 ਹੋਰ ਨਵੇਂ ਫੀਡਰ ਕੱਢੇ ਜਾ ਰਹੇ ਹਨ ਜਿਸ ਨਾਲ 132 ਕੇਵੀ ਸ/ਸ ਕੋਟਕਪੂਰਾ-1 ਅਤੇ 132 ਕੇਵੀ ਸਰਾਏਨਾਗਾ ਸ/ਸ ਨੂੰ ਰਾਹਤ ਮਿਲੇਗੀ ਅਤੇ 11 ਕੇਵੀ ਲਾਈਨਾਂ ਦੀ ਲੰਬਾਈ ਵੀ ਘੱਟ ਜਾਵੇਗੀ।
ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਾਲ 2022-23 ਦੌਰਾਨ ਹਲਕਾ ਕੋਟਕਪੂਰਾ ਅਧੀਨ ਪਾਵਰਕਾਮ ਵੱਲੋਂ ਲੱਗਭਗ ਚਾਰ ਕਰੋੜ ਰੁਪਏ ਦੇ ਵਿਕਾਸ ਦੇ ਕਾਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਪਿੰਡਾਂ ਅਤੇ ਕੋਟਕਪੂਰਾ ਸ਼ਹਿਰ ਵਿੱਚ ਨੀਵੀਆ ਐਲਟੀ ਲਾਈਨਾਂ ਨੂੰ ਦਰੁਸਤ ਕੀਤਾ ਗਿਆ ਹੈ, ਵੋਲਟੇਜ ਸੁਧਾਰ ਲਈ ਨਵੇਂ ਟਰਾਸਫਾਰਮਰ ਸਥਾਪਿਤ ਕੀਤੇ ਗਏ ਹਨ, ਖਸਤਾ ਹਾਲਤ ਪਿੱਲਰ ਬਕਸੇ ਬਦਲੀ ਕੀਤੇ ਗਏ ਹਨ ਅਤੇ ਖਸਤਾ ਹਾਲਤ ਬਿਜਲੀ ਦੀਆਂ ਲਾਈਨਾਂ ਦਾ ਸੁਧਾਰ ਕੀਤਾ ਗਿਆ ਹੈ।
ਜਿਨ੍ਹਾ ਵਿੱਚ ਵਰਨਣਯੋਗ ਨਵੇਂ ਸਥਾਪਿਤ ਕੀਤੇ 200 ਕੇਵੀਏ ਟਰਾਸਫਾਰਮਰ ਦੁਰਗਾ ਮੰਦਰ ਕੋਟਕਪੂਰਾ, 200 ਕੇਵੀਏ ਦਰੋਗਾ ਕਲੋਨੀ ਫੈਕਟਰੀ ਰੋਡ ਕੋਟਕਪੂਰਾ, 200 ਕੇਵੀਏ ਰਵੀ ਬਾਂਸਲ ਜੈਤੋ ਰੋਡ ਕੋਟਕਪੂਰਾ ਅਤੇ 11 ਕੇਵੀ ਦਿਹਾਤੀ ਫੀਡਰ ਮੋਗਾ ਰੋਡ, 11 ਕੇਵੀ ਦਾਣਾ ਮੰਡੀ ਅਰਬਨ ਫੀਡਰ ਅਤੇ 11 ਕੇਵੀ ਸ਼ਹਿਰੀ ਫੀਡਰ ਕੋਟਕਪੂਰਾ-2 ਫੀਡਰਾਂ ਦੀ ਬਾਈਫਰਕੇਸ਼ਨ ਕਰਕੇ ਨਵੇਂ ਲਿੰਕ ਖਿੱਚੇ ਗਏ ਹਨ।