ਚੰਡੀਗੜ੍ਹ, 30 ਮਈ, 2024: ਡੂੰਗਰਪੁਰ ਦੇ ਇੱਕ ਹੋਰ ਮਾਮਲੇ ਵਿੱਚ ਅਦਾਲਤ ਨੇ ਸਪਾ ਆਗੂ ਆਜ਼ਮ ਖਾਨ (Azam Khan) ਨੂੰ ਝਟਕਾ ਦਿੱਤਾ ਹੈ। ਅਦਾਲਤ ਨੇ ਵੀਰਵਾਰ ਨੂੰ ਆਜ਼ਮ ਖਾਨ ਨੂੰ 10 ਸਾਲ ਦੀ ਕੈਦ ਅਤੇ 14 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੁਣਵਾਈ ਦੌਰਾਨ ਸਪਾ ਆਗੂ ਵੀਡੀਓ ਕਾਨਫਰੰਸਿੰਗ ਰਾਹੀਂ ਸੀਤਾਪੁਰ ਜੇਲ੍ਹ ਤੋਂ ਜੁੜੇ |
ਜਿਕਰਯੋਗ ਹੈ ਕਿ 2019 ਵਿੱਚ ਡੂੰਗਰਪੁਰ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੇ ਸਪਾ ਆਗੂ ਆਜ਼ਮ ਖਾਨ (Azam Khan) ਦੇ ਖਿਲਾਫ ਗੰਜ ਥਾਣੇ ਵਿੱਚ ਕਾਲੋਨੀ ਖਾਲੀ ਕਰਨ ਦੇ ਨਾਮ ‘ਤੇ ਲੁੱਟ, ਚੋਰੀ, ਕੁੱਟਮਾਰ ਅਤੇ ਹੋਰ ਦੋਸ਼ਾਂ ਦੇ ਤਹਿਤ 12 ਕੇਸ ਦਰਜ ਕਰਵਾਏ ਸਨ। ਇਨ੍ਹਾਂ ਵਿੱਚੋਂ ਤਿੰਨ ਕੇਸਾਂ ਵਿੱਚ ਫੈਸਲਾ ਆ ਚੁੱਕਾ ਹੈ।