ਮੋਦੀ ਦੀ ਸੁਰੱਖਿਆ

ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ‘ਚ ਐੱਸਪੀ ਗੁਰਬਿੰਦਰ ਸਿੰਘ ਮੁਅੱਤਲ

ਚੰਡੀਗੜ੍ਹ, 25 ਨਵੰਬਰ 2023: ਪੰਜਾਬ ਵਿੱਚ ਤਤਕਾਲੀ ਐਸਪੀ (ਆਪ੍ਰੇਸ਼ਨਜ਼) ਗੁਰਬਿੰਦਰ ਸਿੰਘ ਨੂੰ ਜਨਵਰੀ 2022 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਸਬੰਧ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇੱਕ ਰਿਪੋਰਟ ਪੰਜਾਬ ਦੇ ਡੀਜੀਪੀ ਵੱਲੋਂ 18 ਅਕਤੂਬਰ 2023 ਨੂੰ ਦਿੱਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਐਸਪੀ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ।

ਪ੍ਰਧਾਨ ਮੰਤਰੀ ਮੋਦੀ 5 ਜਨਵਰੀ 2022 ਨੂੰ ਬਠਿੰਡਾ ਤੋਂ ਫ਼ਿਰੋਜ਼ਪੁਰ ਸੜਕ ਰਾਹੀਂ ਜਾ ਰਹੇ ਸਨ, ਪਰ ਕਿਸਾਨਾਂ ਨੇ ਰਸਤਾ ਰੋਕ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਫ਼ਿਰੋਜ਼ਪੁਰ ਦੇ ਪਿਆਰੇਆਣਾ ਫਲਾਈਓਵਰ ‘ਤੇ 20 ਮਿੰਟ ਲਈ ਰੁਕਿਆ। ਜਿੱਥੋਂ ਉਨ੍ਹਾਂ ਦੇ ਕਾਫਲੇ ਨੇ ਯੂ-ਟਰਨ ਲੈ ਕੇ ਵਾਪਸ ਪਰਤਣਾ ਸੀ।

Scroll to Top