ਚੰਡੀਗ੍ਹੜ, 29 ਜੂਨ 2023: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅਜਿੰਕਿਆ ਰਹਾਣੇ (Ajinkya Rahane) ਨੂੰ ਭਾਰਤੀ ਟੀਮ ਦਾ ਟੈਸਟ ਉਪ ਕਪਤਾਨ ਬਣਾਉਣ ‘ਤੇ ਬੀਸੀਸੀਆਈ ‘ਤੇ ਸਵਾਲ ਚੁੱਕੇ ਹਨ। ਸੌਰਵ ਗਾਂਗੁਲੀ ਨੇ ਕਿਹਾ, ‘ਤੁਸੀਂ 18 ਮਹੀਨੇ ਭਾਰਤੀ ਟੀਮ ਤੋਂ ਬਾਹਰ ਰਹੇ, ਉਸ ਤੋਂ ਬਾਅਦ ਵਾਪਸੀ ‘ਤੇ ਟੈਸਟ ਮੈਚ ਖੇਡਣ ਤੋਂ ਬਾਅਦ ਹੀ ਤੁਹਾਨੂੰ ਭਾਰਤੀ ਟੈਸਟ ਟੀਮ ਦਾ ਉਪ ਕਪਤਾਨ ਬਣਾਇਆ ਜਾਂਦਾ ਹੈ। ਮੈਨੂੰ ਇਸ ਫੈਸਲੇ ਦਾ ਕਾਰਨ ਬਿਲਕੁਲ ਵੀ ਸਮਝ ਨਹੀਂ ਆਇਆ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਬਕਾ ਪ੍ਰਧਾਨ ਗਾਂਗੁਲੀ ਨੇ ਕਿਹਾ ਕਿ ਭਾਰਤੀ ਟੀਮ ਕੋਲ ਰਵਿੰਦਰ ਜਡੇਜਾ ਦਾ ਵਿਕਲਪ ਸੀ, ਜਿਸ ਕੋਲ ਲੰਬੇ ਸਮੇਂ ਤੋਂ ਟੈਸਟ ਕ੍ਰਿਕਟ ਖੇਡਣ ਦਾ ਤਜਰਬਾ ਹੈ, ਪਰ ਮੈਂ ਵਾਪਸੀ ਤੋਂ ਤੁਰੰਤ ਬਾਅਦ ਰਹਾਣੇ ਨੂੰ ਉਪ ਕਪਤਾਨ ਬਣਾਉਣਾ ਨਹੀਂ ਸਮਝ ਰਿਹਾ। ਉਨ੍ਹਾਂ ਕਿਹਾ, ‘ਚੋਣ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ।