ਚੰਡੀਗੜ੍ਹ ,5 ਅਗਸਤ 2021: ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਵੱਖ-ਵੱਖ ਥਾਵਾਂ ਤੇ ਹੋਰਡਿੰਗਜ਼ ਲਗਾਏ ਹਨ | ਜਿਸ ਨੂੰ ਲੈ ਕੇ ਜ਼ੀਰਕਪੁਰ ਏਅਰਪੋਰਟ ਤੇ ਵੀ ਨਵਜੋਤ ਸਿੰਘ ਸਿੱਧੂ ਦੇ ਹੋਰਡਿੰਗਜ਼ ਲਗਾਏ ਸੀ ,ਜਿੱਥੋ ਖ਼ਬਰ ਆਈ ਹੈ ਕਿ ਏਅਰਪੋਰਟ ਤੇ ਲੱਗੇ ਨਵਜੋਤ ਸਿੰਘ ਸਿੱਧੂ ਦੇ ਹੋਰਡਿੰਗਜ਼ ਤੇ ਸ਼ਰਾਰਤੀ ਅਨਸਰਾਂ ਵਲੋਂ ਕਾਲਖ ਲਗਾਈ ਗਈ ਹੈ |
ਜਿਸ ਤੋਂ ਬਾਅਦ ਪ੍ਰਸ਼ਾਸ਼ਨ ਨੂੰ ਵੀ ਭਾਜੜਾ ਪੈ ਗਈਆਂ ਕਿ ਆਖ਼ਿਰ ਇਹ ਕਿਸ ਦੀ ਸ਼ਰਾਰਤ ਹੋ ਸਕਦੀ ਹੈ ,ਜਿਸ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਦਾ ਕੰਮ ਲਗਦਾ ਹੈ ਕਿਉਂਕਿ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਦੀਆ ਜੜਾਂ ਮਜ਼ਬੂਤ ਹੋ ਗਈਆਂ ਹਨ,ਜੋ ਵਿਰੋਧੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਹੀਆਂ |ਹਾਲਾਂਕਿ ਕਿ ਹੁਣ ਉਹ ਫਲੈਕਸ ਬੋਰਡ ਉਤਾਰ ਦਿੱਤੇ ਗਏ ਹਨ ਤੇ ਪੁਲਿਸ ਨੇ ਵੀ ਦਾਅਵਾ ਕੀਤਾ ਕਿ ਉਹ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲੈਣਗੇ