ਜਲਦ ਹੀ ਮਹਿਲਾਵਾਂ ਦੇ ਖ਼ਾਤੇ ‘ਚ ਆਉਣਗੇ 1100 ਰੁਪਏ, CM ਮਾਨ ਨੇ ਕਰਤਾ ਐਲਾਨ

27 ਅਕਤੂਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (BHAGWANT SINGH MAAN)  ਅੱਜ ਯਾਨੀ ਕਿ ਐਤਵਾਰ ਨੂੰ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਲੋਕਾਂ ਨੂੰ ਮਿਲਣਪਹੁੰਚੇ ਸਨ, ਜਿੱਥੇ ਉਹਨਾਂ ਨੇ ਪੰਜਾਬ ਦੀਆਂ ਚਾਰ ਸੀਟਾਂ ‘ਤੇ 13 ਨਵੰਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਈਸ਼ਾਂਕ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਹੈ ਜਿਨ੍ਹਾਂ ਦੇ ਹੱਕ ਵਿਚ ਸੀਐੱਮ ਨੇ ਅੱਜ ਚੱਬੇਵਾਲ (Chabewal) ਵਿਖੇ ਪ੍ਰਚਾਰ ਕੀਤਾ।ਉਥੇ ਹੀ CM ਮਾਨ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਜਲਦ ਹੀ ਮਹਿਲਾਵਾਂ ਨੂੰ 1100 ਰੁਪਏ ਮਹੀਨਾਂ ਮਿਲਣਗੇ|

ਉਨ੍ਹਾਂ ਕਿਹਾ ਕਿ ਅਗਲਾ ਮਿਸ਼ਨ 1100 ਰੁਪਏ ਦੇਣਾ ਹੈ। ਇਸ ਮੌਕੇ ਉਨ੍ਹਾਂ ਹੁਣ ਤੱਕ ਜਨਤਾ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਗਿਣਵਾਇਆ। ਉਨ੍ਹਾਂ ਇੱਥੋਂ ਦੀ ਜਨਤਾ ਨਾਲ ਬਕਾਇਆ ਪਈਆਂ ਗਾਰੰਟੀਆਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਔਰਤਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਅਗਲਾ ਮਿਸ਼ਨ 1100 ਰੁਪਏ ਦੇਣਾ ਹੈ।

 

Scroll to Top