Site icon TheUnmute.com

ਜ਼ਮੀਨ ਲਈ ਪੁੱਤਾਂ ਨੇ ਆਪਣੀ ਹੀ ਬੁੱਢੀ ਮਾਂ ਦੀ ਕੀਤੀ ਕੁੱ.ਟ.ਮਾ.ਰ, ਘਰੋਂ ਕੱਢਿਆ ਬਾਹਰ

ਬੁੱਢੀ ਮਾਂ

ਅਬੋਹਰ, 07 ਸਤੰਬਰ 2024: ਅਬੋਹਰ ਦੇ ਪਿੰਡ ਅਰਨੀਵਾਲਾ ਦੀ ਰਹਿਣ ਵਾਲੀ ਬਜ਼ੁਰਗ ਬੀਬੀ ਦੀ ਜ਼ਮੀਨ ਦੀ ਖ਼ਾਤਰ ਉਸ ਦੇ ਹੀ ਪੁੱਤਰਾਂ ਨੇ ਕੁੱਟਮਾਰ ਕੀਤੀ | ਇਨ੍ਹਾਂ ਹੀ ਨਹੀਂ ਬਜ਼ੁਰਗ ਬੀਬੀ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਹਜ਼ਾਰਾਂ ਦੀ ਨਕਦੀ ਵੀ ਖੋਹ ਲਈ ਅਤੇ ਉਕਤ ਬੀਬੀ ਨੂੰ ਅਬੋਹਰ ਦੇ ਨਈਆਂ ਵਾਲੀ ਢਾਣੀ ‘ਚ ਉਸ ਦੀ ਧੀ ਦੇ ਘਰ ਛੱਡ ਕੇ ਭੱਜ ਗਏ।

ਬਜ਼ੁਰਗ ਬੀਬੀ ਦੀ ਧੀ ਨੇ ਬਜ਼ੁਰਗ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਹਸਪਤਾਲ ‘ਚ ਦਾਖ਼ਲ ਬਲਵੰਤ ਸਿੰਘ ਦੀ ਘਰਵਾਲੀ 70 ਸਾਲਾ ਸੰਤੋ ਬਾਈ ਨੇ ਦੱਸਿਆ ਕਿ ਉਸ ਕੋਲ ਜ਼ਮੀਨ ਹੈ ਪਰ ਹੁਣ ਉਸ ਦੇ ਲੜਕੇ ਉਸ ਦੀ ਜ਼ਮੀਨ ਹੜੱਪਣਾ ਚਾਹੁੰਦੇ ਹਨ, ਜਿਸ ਕਾਰਨ ਉਹ ਕਈ ਵਾਰ ਉਸ ਨੂੰ ਸਾਰਾ ਦਿਨ ਰੋਟੀ ਵੀ ਨਹੀਂ ਦਿੰਦੇ ਸਨ। ਸਗੋਂ ਰੋਟੀ ਦੇਣ ਦੀ ਬਜਾਏ ਜ਼ਮੀਨ ਉਸ ਦੇ ਨਾਂ ਕਰਵਾਉਣ ਦੀ ਗੱਲ ਕਰਦੇ ਹਨ।

ਉਸ ਦੇ ਲੜਕੇ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੰਨਾਂ ‘ਚੋਂ ਪਾਈਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਅਤੇ ਉਸ ਕੋਲੋਂ ਪੈਨਸ਼ਨ ਵਜੋਂ ਲਏ ਕਰੀਬ 50 ਹਜ਼ਾਰ ਰੁਪਏ ਵੀ ਖੋਹ ਲਏ ਅਤੇ ਢਾਣੀ ਨਾਈ ਦੀ ਦੁਕਾਨ ‘ਤੇ ਆਪਣੀ ਧੀ ਕੋਲ ਛੱਡ ਕੇ ਭੱਜ ਗਿਆ। ਥਾਣਾ ਸਿਟੀ-1 ਦੇ ਇੰਚਾਰਜ ਨੇ ਦੱਸਿਆ ਕਿ ਇਹ ਮਾਮਲਾ ਅਰਨੀਵਾਲਾ ਦਾ ਹੈ, ਇਸ ਦੀ ਰਿਪੋਰਟ ਥਾਣਾ ਅਰਨੀਵਾਲਾ ਨੂੰ ਭੇਜ ਦਿੱਤੀ ਗਈ ਹੈ।

Exit mobile version