ਚੰਡੀਗੜ੍ਹ, 20 ਸਤੰਬਰ 2023: ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਲੋਕ ਸਭਾ ‘ਚ ਬਹਿਸ ਜਾਰੀ ਹੈ | ਇਸ ਦੌਰਾਨ ਨਿਸ਼ੀਕਾਂਤ ਦੂਬੇ (Nishikant Dubey) ਨੇ ਕਾਂਗਰਸ ਆਗੂ ਸੋਨੀਆ ਗਾਂਧੀ (Sonia Gandhi) ‘ਤੇ ਦੋਸ਼ ਲਾਇਆ ਹੈ | ਦੂਬੇ (Nishikant Dubey) ਨੇ ਵਿਰੋਧੀ ਗਠਜੋੜ ‘ਤੇ ਵੀ ਤੰਜ ਕੱਸਦੇ ਹੋਏ ਇਸ ਨੂੰ ਹੰਕਾਰੀ ਦੱਸਿਆ ਅਤੇ 2011 ‘ਚ ਲੋਕ ਸਭਾ ‘ਚ ਮਹਿਲਾ ਰਿਜ਼ਰਵੇਸ਼ਨ ਬਿੱਲ ਪੇਸ਼ ਕੀਤੇ ਜਾਣ ‘ਤੇ ਵਾਪਰੀ ਘਟਨਾ ਦਾ ਹਵਾਲਾ ਦਿੰਦੇ ਹੋਏ ਸੋਨੀਆ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ। ਨਿਸ਼ੀਕਾਂਤ ਨੇ ਕਿਹਾ ਕਿ ਸਪਾ ਦੇ ਸੰਸਦ ਮੈਂਬਰ ਯਸ਼ਵੀਰ ਸਿੰਘ ਨੇ ਜਦੋਂ ਬਿੱਲ ਪੇਸ਼ ਕਰਨ ਜਾ ਰਹੇ ਸਨ ਤਾਂ ਨਰਾਇਣਸਾਮੀ ਦੇ ਹੱਥੋਂ ਬਿੱਲ ਦੀ ਕਾਪੀ ਪਾੜਨ ਦੀ ਕੋਸ਼ਿਸ਼ ਕੀਤੀ ਗਈ ਸੀ।
ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਉਦੋਂ ਸੋਨੀਆ ਗਾਂਧੀ (Sonia Gandhi) ਉਨ੍ਹਾਂ ਦਾ ਕਾਲਰ ਫੜਨ ਜਾ ਰਹੀ ਸੀ। ਅਸੀਂ ਉਦੋਂ ਕਿਹਾ ਸੀ ਕਿ ਤੁਸੀਂ ਰਾਣੀ ਨਹੀਂ ਹੋ, ਤੁਸੀਂ ਅਜਿਹਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਯਾਦਵ ਨੇ ਕਿਹਾ ਸੀ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਸਾਡੇ ਸੰਸਦ ਮੈਂਬਰਾਂ ਨੂੰ ਬਚਾਇਆ ਹੈ। ਨਿਸ਼ੀਕਾਂਤ ਨੇ ਕਿਹਾ ਕਿ ਅੱਜ ਇਹ ਸਾਰੀਆਂ ਪਾਰਟੀਆਂ ਰਲ ਕੇ ਹੰਕਾਰੀ ਹੋ ਗਈਆਂ ਹਨ।