27 ਅਕਤੂਬਰ 2024: ਸੈਂਟਰਲ ਡਰੱਗਜ਼ ਰੈਗੂਲੇਟਰੀ ਅਥਾਰਟੀ ( Central Drugs Regulatory ) (ਸੀਡੀਆਰਏ) ਦੀ ਇੱਕ ਤਾਜ਼ਾ ਜਾਂਚ ( investigation) ਵਿੱਚ, ਦੇਸ਼ ਵਿੱਚ ਪ੍ਰਚਲਿਤ ਚਾਰ ਪ੍ਰਮੁੱਖ ਦਵਾਈਆਂ ਦੇ ਬ੍ਰਾਂਡਾਂ ਦੇ ਕੁਝ ਨਮੂਨੇ ਫਰਜ਼ੀ ਪਾਏ ਗਏ ਹਨ। ਇਹਨਾਂ ਵਿੱਚ ਪੈਰਾਸੀਟਾਮੋਲ, ਪੈਨ ਡੀ, ਪੈਨਟੋਪ੍ਰਾਜ਼ੋਲ ਦਾ ਇੱਕ ਬ੍ਰਾਂਡ, ਕੈਲਸ਼ੀਅਮ ਸਪਲੀਮੈਂਟ ਸੈਲਕੈਲ 500, ਅਤੇ ਵਿਟਾਮਿਨ ਡੀ-3 ਸ਼ਾਮਲ ਹਨ। ਇਸ ਤੋਂ ਇਲਾਵਾ 49 ਹੋਰ ਦਵਾਈਆਂ ਗੁਣਵੱਤਾ ਦੇ ਮਾਪਦੰਡਾਂ ‘ਤੇ ਖਰੇ ਨਹੀਂ ਉਤਰਦੀਆਂ ਸਨ।
ਸੀਡੀਆਰਏ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਐਲਕੇਮ ਹੈਲਥ ਸਾਇੰਸ, ਅਰਿਸਟੋ ਫਾਰਮਾ, ਕੈਮਿਲਾ ਫਾਰਮਾ, ਇਨੋਵਾ ਕੈਪਟਨ, ਹਿੰਦੁਸਤਾਨ ਐਂਟੀਬਾਇਓਟਿਕਸ ਅਤੇ ਇਪਕਾ ਲੈਬਾਰਟਰੀਆਂ ਵਰਗੀਆਂ ਕੁਝ ਕੰਪਨੀਆਂ ਦੇ ਨਮੂਨੇ ਵੀ ਮਾਪਦੰਡਾਂ ‘ਤੇ ਪੂਰੇ ਨਹੀਂ ਉਤਰੇ। ਇਨ੍ਹਾਂ ਦਵਾਈਆਂ ਦੀ ਵਰਤੋਂ ਸ਼ੂਗਰ, ਦਰਦ ਨਿਵਾਰਕ, ਅੱਖਾਂ ਦੀਆਂ ਬੂੰਦਾਂ ਅਤੇ ਖੰਘ ਦੇ ਸਿਰਪ ਵਿੱਚ ਕੀਤੀ ਜਾਂਦੀ ਹੈ।
ਸਤੰਬਰ ਵਿੱਚ ਕੁੱਲ 3,000 ਨਮੂਨੇ ਜਾਂਚ ਲਈ ਲਏ ਗਏ ਸਨ, ਜਿਨ੍ਹਾਂ ਵਿੱਚੋਂ ਲਗਭਗ 1.5% ਨਮੂਨੇ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਸਨ। ਸੀਡੀਆਰਏ ਅਨੁਸਾਰ ਮਾਪਦੰਡਾਂ ‘ਤੇ ਖਰਾ ਨਾ ਉਤਰਨ ਵਾਲੀਆਂ ਦਵਾਈਆਂ ਦੇ ਵਿਸ਼ੇਸ਼ ਬੈਚਾਂ ਨੂੰ ਬਾਜ਼ਾਰ ਤੋਂ ਵਾਪਸ ਮੰਗਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਦਕਿ ਇਸ ਸਬੰਧੀ ਕੰਪਨੀਆਂ ਨੂੰ ਨੋਟਿਸ ਵੀ ਭੇਜੇ ਗਏ ਹਨ।