ਚੰਡੀਗੜ੍ਹ, 21 ਮਾਰਚ 2024: ਲੋੜਵੰਦਾਂ ਦੀ ਮੱਦਦ ਕਰਨ ਵਾਲੀ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ (Prabh Asara) ਵਿੱਚ ਰਹਿੰਦੇ ਕਰੀਬ 450 ਜਣਿਆਂ ਇਨ੍ਹਾਂ ਦਿਨਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਸੰਸਥਾ ਦਾ ਕਰੀਬ 93 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ। ਇਸ ਕਾਰਨ ਸੰਸਥਾ ਦੇ ਕੁਨੈਕਸ਼ਨ 10 ਜਨਵਰੀ ਤੋਂ ਕੱਟ ਦਿੱਤੇ। ਇਸ ਮਾਮਲੇ ਨੂੰ ਲੈ ਕੇ ਅੱਜ ਜਥੇਬੰਦੀ ਦੇ ਪ੍ਰਬੰਧਕਾਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਤੋਂ ਬਿਜਲੀ ਸੁਵਿਧਾ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ । ਸੰਸਥਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਜਬੂਰੀ ਨੂੰ ਸਮਝਣਾ ਚਾਹੀਦਾ ਹੈ।
ਪ੍ਰੈਸ ਕਾਨਫਰੰਸ ਦੌਰਾਨ ਸਮਾਜ ਸੇਵੀ ਸੰਸਥਾ (Prabh Asara) ਦੇ ਮੈਂਬਰਾਂ ਨੇ ਦੱਸਿਆ ਕਿ ਕੋਰੋਨਾ ਦੇ ਦੌਰ ਤੋਂ ਪਹਿਲਾਂ ਉਹ ਨਿਯਮਤ ਤੌਰ ‘ਤੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਦੇ ਸਨ, ਪਰ ਕੋਰੋਨਾ ਦੇ ਸਮੇਂ ਦੌਰਾਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਅਜਿਹੇ ‘ਚ ਹੁਣ ਬਿਜਲੀ ਦੀ ਕੁੱਲ ਬਕਾਇਆ ਰਾਸ਼ੀ ਕਰੀਬ 93 ਲੱਖ ਰੁਪਏ ਹੋ ਗਈ ਹੈ।
ਸੰਸਥਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇਹ ਖਰਚਾ ਚੁੱਕਣ ਤੋਂ ਅਸਮਰੱਥ ਹਨ। ਭਾਵੇਂ ਅਸੀਂ ਜਨਰੇਟਰ ਦੀ ਮੱਦਦ ਲੈ ਰਹੇ ਹਾਂ ਪਰ ਉਹ ਕਾਫੀ ਨਹੀਂ ਹੈ | ਜਿਸ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ। ਜਿਕਰਯੋਗ ਹੈ ਕਿ ਪ੍ਰਭ ਆਸਰਾ ਸੰਸਥਾ ਮੋਹਾਲੀ ਜ਼ਿਲ੍ਹੇ ‘ਚ ਚੱਲਦੀ ਹੈ। ਇੱਥੇ ਬਹੁਤ ਸਾਰੇ ਲੋੜਵੰਦ ਲੋਕ ਰਹਿੰਦੇ ਹਨ। ਜਿਹਨਾਂ ਨੂੰ ਕਿਸੇ ਨਾ ਕਿਸੇ ਕਾਰਨ ਆਪਣੇ ਹੀ ਇਨ੍ਹਾਂ ਨੂੰ ਛੱਡ ਗਏ ਹਨ |