Ayushman

ਹਰਿਆਣਾ ‘ਚ ਹੁਣ ਤੱਕ 1 ਕਰੋੜ 3 ਲੱਖ ਤੋਂ ਵੱਧ ਆਯੂਸ਼ਮਾਨ-ਚਿਰਾਯੂ ਕਾਰਡ ਬਣੇ: ਹਰਿਆਣਾ ਸਰਕਾਰ

ਚੰਡੀਗੜ੍ਹ, 5 ਜਨਵਰੀ 2024: ਹਰਿਆਣਾ ਵਿਚ ਪ੍ਰਧਾਨ ਮੰਤਰੀ ਆਯੂਸ਼ਮਾਨ (Ayushman) ਭਾਰਤ ਜਨ ਅਰੋਗਯ ਯੋਜਨਾ ਦਾ ਲਾਭ ਅੰਤੋਂਦੇਯ ਪਰਿਵਾਰਾਂ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਚਿਰਾਯੂ ਹਰਿਆਣਾ ਯੋਜਨਾ ਰਾਹੀਂ ਅੱਜ ਸੂਬੇ ਦੀ ਅੱਧੀ ਆਬਾਦੀ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ। ਹੁਣ ਤਕ ਕੁੱਲ 1 ਕਰੋੜ 3 ਲੱਖ ਤੋਂ ਵੱਧ ਆਯੂਸ਼ਮਾਨ -ਚਿਰਾਯੂ ਕਾਰਡ ਬਣਾਏ ਜਾ ਚੁੱਕੇ ਹਨ, ਇਸ ਵਿਚ 74,33,548 ਚਿਰਾਯੂ ਕਾਰਡ ਅਤੇ 28 ਲੱਖ 89 ਹਜਾਰ ਆਯੂਸ਼ਮਾਨ ਕਾਰਡ ਸ਼ਾਮਲ ਹਨ। ਆਯੂਸ਼ਮਾਨ ਚਿਰਾਯੂ ਹਰਿਆਣਾ ਯੋਜਨਾ ਤਹਿਤ ਸੂਬੇ ਵਿਚ ਲਗਭਗ 9 ਲੱਖ ਮਰੀਜਾਂ ਦੇ ਇਲਾਜ ਲਈ 1130 ਕਰੋੜ ਰੁਪਏ ਤੋਂ ਵੱਧ ਦੇ ਕਲੇਮ ਦਿੱਤੇ ਜਾ ਚੁੱਕੇ ਹਨ।

ਆਯੂਸ਼ਮਾਨ (Ayushman) ਭਾਰਤ ਯੋਜਨਾ ਵਿਚ 1.20 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦਾ ਨਾਂਅ ਐਸਈਸੀਸੀ-2011 ਦੇ ਡਾਟਾ ਵਿਚ ਸੀ, ਇਸ ਨਾਲ ਸੂਬੇ ਦੇ ਲਗਭਗ 9.36 ਲੱਖ ਪਰਿਵਾਰਾਂ ਨੂੰ ਲਾਭ ਮਿਲਿਆ। ਪਰ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਦੇ ਉਦੇਸ਼ ਨਾਲ ਇਸ ਯੋਜਨਾ ਦਾ ਦਾਇਰਾ ਵਧਾ ਕੇ ਚਿਰਾਯੂ ਹਰਿਆਣਾ ਯੋਜਨਾ ਸ਼ੁਰੂ ਕੀਤੀ ਅਤੇ ਸਾਲਾਨਾ ਆਮਦਨ ਦੀ ਸੀਮਾ ਨੂੰ 1.20 ਲੱਖ ਰੁਪਏ ਤੋਂ ਵਧਾ ਕੇ 1.80 ਲੱਖ ਰੁਪਏ ਕੀਤਾ। ਇਸ ਤੋਂ ਸੂਬੇ ਦੇ ਲਗਭਗ 28 ਲੱਖ ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲਿਆ।

ਇਸ ਤੋਂ ਇਕ ਕਦਮ ਹੋਰ ਅੱਗੇ ਵੱਧਦੇ ਹੋਏ ਮੁੱਖ ਮੰਤਰੀ ਨੇ ਹੁਣ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਤਕ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਇਸ ਯੋਜਨਾ ਵਿਚ ਲਿਆ ਕੇ ਚਿਰਾਯੂ ਹਰਿਆਣਾ ਯੋਜਨਾ ਰਾਹੀਂ ਸਿਹਤ ਲਾਭ ਪ੍ਰਦਾਨ ਕੀਤਾ ਹੈ, ਤਾਂ ਜੋ ਪੈਸ ਦੇ ਅਭਾਵ ਵਿਚ ਕੋਈ ਗਰੀਬ ਪਰਿਵਾਰ ਗੰਭੀਰ ਬੀਮਾਰੀਆਂ ਦੇ ਇਲਾਜ ਤੋਂ ਵਾਂਝਾ ਨਾ ਰਹਿ ਸਕੇ। ਅਜਿਹੇ ਪਰਿਵਾਰ ਸਰਿਫ 1500 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇ ਕੇ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਸੂਬੇ ਵਿਚ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਤਕ ਆਮਦਨ ਵਾਲੇ ਲਗਭਗ 8 ਲੱਖ ਪਰਿਵਾਰ ਹਨ, ਜੋ ਹੁਣ ਇਸ ਯੋਜਨਾ ਦੇ ਦਾਇਰੇ ਵਿਚ ਆਉਂਦੇ ਹਨ। ਇਸੀ ਤਰ੍ਹਾ, ਆਯੂਸ਼ਮਾਨ ਭਾਰਤ ਅਤੇ ਚਿਰਾਯੂ ਹਰਿਆਣਾ ਯੋਜਨਾ ਵਿਚ ਲਾਭ ਲੈਣ ਵਾਲੇ ਪਰਿਵਾਰਾਂ ਦੀ ਗਿਣਤੀ ਲਗਭਗ 38 ਲੱਖ ਹੋ ਜਾਵੇਗੀ।

ਮੁੱਖ ਮੰਤਰੀ ਨੇ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਤੱਕ ਆਮਦਨ ਵਾਲੇ ਪਰਿਵਾਰਾਂ ਲਈ ਹਰਿਆਣਾ ਦਿਵਸ ਮੌਕੇ ‘ਤੇ ਨਵੰਬਰ, 2023 ਤੋਂ ਨਾਮਜਦਗੀ ਪ੍ਰਕ੍ਰਿਆ ਦੀ ਸ਼ੁਰੂਆਤ ਕੀਤੀ ਸੀ, ਜਿਸ ਦੀ ਆਖੀਰੀ ਮਿੱਤੀ 31 ਅਕਤੂਬਰ, 2024 ਹੈ। ਪਹਿਲੇ ਪੜਾਅ ਵਿਚ 39,534 ਪਰਿਵਾਰਾਂ ਨੇ ਰਜਿਸਟ੍ਰੇਸ਼ਣ ਕਰਵਾਇਆ ਹੈ। 9700 ਤੋਂ ਵੱਧ ਪਰਿਵਾਰਾਂ ਜਿਨ੍ਹਾਂ ਨੇ 5 ਨਵੰਬਰ, 2023 ਤੋਂ 31 ਦਸੰਬਰ, 2023 ਤਕ ਪੋਰਟਲ ਰਾਹੀਂ 1500 ਰੁਪਏ ਦਾ ਭੁਗਤਾਨ ਕੀਤਾ ਹੈ, ਉਨ੍ਹਾਂ ਨੇ 1 ਜਨਵਰੀ, 2024 ਤੋਂ ਯੋਜਨਾ ਦਾ ਲਾਭ ਇਕ ਸਾਲ ਦੇ ਸਮੇਂ ਤਕ ਜਾਰੀ ਰਹੇਗਾ।

ਨਵੇਂ ਸਾਲ 2024 ਵਿਚ ਮੁੱਖ ਮੰਤਰੀ ਨੇ ਇਕ ਹੋਰ ਵੱਡੀ ਸੌਗਾਤ ਦਿੰਦੇ ਹੋਏ ਆਸ਼ਾ ਵਰਕਰਸ ਸਮੇਤ ਹੋਰ ਸ਼੍ਰੇਣੀਆਂ ਨੂੰ ਵੀ ਇਸ ਯੋਜਨਾ ਵਿਚ ਲਿਆਉਣ ਦਾ ਫੈਸਲਾ ਕੀਤਾ ਹੈ। 1 ਜਨਵਰੀ, 2024 ਤੋਂ 4754 ਆਸ਼ਾ ਵਰਕਰਸ, ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਹੈ, ਅਤੇ 24051 ਐਚਕੇਆਰਐਨ ਕਰਮਚਾਰੀ ਜੋ ਈਐੱਸਆਈ ਜਾਂ ਅਜਿਹੀ ਹੋਰ ਕਿਸੇ ਯੋਜਨਾਵਾਂ ਦੇ ਤਹਿਤ ਕਵਰ ਨਹੀਂ ਹੁੰਦੇ, ਉਨ੍ਹਾਂ ਨੂੰ ਵੀ ਹੁਣ ਇਸ ਯੋਜਨਾ ਦਾ ਲਾਭ ਮਿਲੇਗਾ। ਨਾਲ ਹੀ, ਕੌਮੀ ਸਿਹਤ ਮਿਸ਼ਨ ਦੇ 7814 ਠੇਕਾ ਕਰਮਚਾਰੀਆਂ ਨੂੰ ਵੀ ਆਯੂਸ਼ਮਾਨ-ਚਿਰਾਯੂ ਹਰਿਆਣਾ ਯੋਜਨਾ ਤਹਿਤ ਲਾਭ ਪ੍ਰਦਾਨ ਕੀਤਾ ਜਾਵੇਗਾ। ਉਪਰੋਕਤ ਸਾਰੇ ਸ਼੍ਰੇਣੀਆਂ ਨੂੰ 1500 ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਦੇ ਮਾਮੂਲੀ ਅੰਸ਼ਦਾਨ ‘ਤੇ ਯੋਜਨਾ ਦਾ ਲਾਭ ਮਿਲੇਗਾ।

ਲਾਭਪਾਤਰੀ ਪਰਿਵਾਰ ਦੇ ਮੈਂਬਰ ਸਫਲ ਈ-ਕੇਵਾਈਸੀ ਅਤੇ ਆਯੂਸ਼ਮਾਨ ਚਿਰਾਯੂ ਕਾਰਡ ਬਨਵਾਉਣ ਲਈ ਆਪਣੇ ਨੇੜੇ ਸਿਵਤ ਸੇਵਾ ਕੇਂਦਰਾਂ ਜਾ ਪਬਲਿਕ ਹਸਪਤਾਲਾਂ ਵਿਚ ਪੀਐਮਏਐਮ ਕਾਊਂਟਰ ‘ਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਲਾਭਕਾਰ https://chirayuayushmanharyana.in’ਤੇ ਖੁਦ ਰਜਿਸਟ੍ਰੇਸ਼ਣ ਰਾਹੀਂ ਆਪਣਾ ਕਾਰਡ ਬਣਾ ਸਕਦੇ ਹਨ।

Scroll to Top