ਚੰਡੀਗੜ੍ਹ, 06 ਜੁਲਾਈ 2023: ਬੀਤੇ ਦਿਨ ਜਾਰੀ ਕੀਤੇ ਗਏ ਇਕ ਅਧਿਕਾਰਤ ਬਿਆਨ ਅਨੁਸਾਰ 1 ਜੁਲਾਈ ਨੂੰ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 67,566 ਸ਼ਰਧਾਲੂ ਅਮਰਨਾਥ ਗੁਫ਼ਾ (Amarnath) ਦੇ ਦਰਸ਼ਨ ਕਰ ਚੁੱਕੇ ਹਨ। ਬੁੱਧਵਾਰ ਨੂੰ ਬਾਲਟਾਲ ਬੇਸ ਕੈਂਪ ਅਤੇ ਨਨਵਾਨ ਬੇਸ ਕੈਂਪ ਤੋਂ 18,354 ਸ਼ਰਧਾਲੂ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ ਰਵਾਨਾ ਹੋਏ।
ਬਿਆਨ ਵਿਚ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਸ਼ਰਧਾਲੂ ਇਸ ਅਸਥਾਨ ਦੇ ਦਰਸ਼ਨ ਕਰਨਗੇ। ਸਰਕਾਰੀ ਬੁਲਾਰੇ ਅਨੁਸਾਰ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਸਮੁੱਚੀ ਯਾਤਰਾ ਦੌਰਾਨ ਰਾਜ ਦੀਆਂ ਏਜੰਸੀਆਂ ਅਤੇ ਸਿਵਲ ਵਿਭਾਗਾਂ ਵੱਲੋਂ ਸ਼ਰਧਾਲੂਆਂ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਉਪਲਬੱਧ ਕਰਵਾ ਕੇ ਉਨ੍ਹਾਂ ਦੀ ਮੱਦਦ ਕੀਤੀ ਜਾ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕੈਂਪ ਡਾਇਰੈਕਟਰਾਂ ਦੀ ਦੇਖ-ਰੇਖ ਹੇਠ ਲੰਗਰ, ਸਿਹਤ ਸਹੂਲਤਾਂ ਆਦਿ ਸਮੇਤ ਸਾਰੀਆਂ ਸਹੂਲਤਾਂ ਯਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ 62 ਦਿਨਾਂ ਦੀ ਸ੍ਰੀ ਅਮਰਨਾਥ (Amarnath) ਯਾਤਰਾ 31 ਅਗਸਤ, 2023 ਨੂੰ ਸਮਾਪਤ ਹੋਵੇਗੀ।