ਸਮ੍ਰਿਤੀ ਮੰਧਾਨਾ

ਸਮ੍ਰਿਤੀ ਮੰਧਾਨਾ ਆਈਸੀਸੀ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਪੁੱਜੀ

ਸਪੋਰਟਸ, 07 ਜੁਲਾਈ 2025: Smriti Mandhana News: ਭਾਰਤ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੂੰ ਆਈਸੀਸੀ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਫਾਇਦਾ ਮਿਲਿਆ ਹੈ। ਇੰਗਲੈਂਡ ਖ਼ਿਲਾਫ ਪਹਿਲੇ ਟੀ-20 ‘ਚ ਸੈਂਕੜਾ ਲਗਾਉਣ ਤੋਂ ਬਾਅਦ, ਸਮ੍ਰਿਤੀ ਤੀਜੇ ਸਥਾਨ ‘ਤੇ ਪਹੁੰਚ ਗਈ। ਸਮ੍ਰਿਤੀ ਵੱਲੋਂ 112 ਦੌੜਾਂ ਦੀ ਪਾਰੀ ਖੇਡਣ ਕਾਰਨ ਉਨ੍ਹਾਂ ਨੇ ਕਰੀਅਰ ਦੇ ਸਰਵੋਤਮ 771 ਰੇਟਿੰਗ ਅੰਕ ਹਾਸਲ ਕੀਤੇ ਹਨ। ਸਮ੍ਰਿਤੀ ਵਨਡੇ ਰੈੰਕਿੰਗ ‘ਚ ਨੰਬਰ-1 ‘ਤੇ ਬਣੀ ਹੋਈ ਹੈ।

ਇੰਗਲੈਂਡ ਵਿਰੁੱਧ ਸੈਂਕੜਾ ਮੰਧਾਨਾ ਦਾ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ‘ਚ ਪਹਿਲਾ ਸੈਂਕੜਾ ਸੀ। ਇਸ ਦੇ ਨਾਲ ਉਹ ਤਿੰਨੋਂ ਫਾਰਮੈਟਾਂ ‘ਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ। ਮੰਧਾਨਾ ਮੰਗਲਵਾਰ ਰਾਤ 11 ਵਜੇ ਤੋਂ ਇੰਗਲੈਂਡ ਵਿਰੁੱਧ ਆਪਣਾ 150ਵਾਂ ਟੀ-20 ਵੀ ਖੇਡੇਗੀ। ਭਾਰਤ ਨੇ ਲੜੀ ‘ਚ 1-0 ਦੀ ਬੜ੍ਹਤ ਬਣਾਈ ਰੱਖੀ ਹੈ।

ਸਮ੍ਰਿਤੀ ਮੰਧਾਨਾ (Smriti Mandhana) ਨੇ ਕਰੀਅਰ ਦੀ ਸਰਵੋਤਮ ਪਾਰੀ ਖੇਡ ਕੇ ਆਸਟ੍ਰੇਲੀਆ ਦੀ ਟਾਹਲੀਆ ਮੈਕਗ੍ਰਾਥ ਨੂੰ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੌਥੇ ਸਥਾਨ ‘ਤੇ ਧੱਕ ਦਿੱਤਾ। ਆਸਟ੍ਰੇਲੀਆ ਦੀ ਬੇਥ ਮੂਨੀ ਪਹਿਲੇ ਸਥਾਨ ‘ਤੇ ਬਣੀ ਹੋਈ ਹੈ ਅਤੇ ਵੈਸਟਇੰਡੀਜ਼ ਦੀ ਹੇਲੀ ਮੈਥਿਊਜ਼ ਦੂਜੇ ਸਥਾਨ ‘ਤੇ ਬਣੀ ਹੋਈ ਹੈ। ਭਾਰਤੀ ਖਿਡਾਰੀਆਂ ‘ਚ, ਸ਼ੇਫਾਲੀ ਵਰਮਾ ਵੀ 1 ਸਥਾਨ ਦੀ ਛਾਲ ਮਾਰ ਕੇ 13ਵੇਂ ਸਥਾਨ ‘ਤੇ ਪਹੁੰਚ ਗਈ ਹੈ।

ਹਰਮਨਪ੍ਰੀਤ ਕੌਰ 12ਵੇਂ ਨੰਬਰ ‘ਤੇ ਹੈ। ਜੇਮਿਮਾ ਰੋਡਰਿਗਜ਼ 1 ਸਥਾਨ ਡਿੱਗ ਕੇ 15ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇੰਗਲੈਂਡ ਵਿਰੁੱਧ ਪਹਿਲੇ ਟੀ-20 ‘ਚ 23 ਗੇਂਦਾਂ ‘ਚ 43 ਦੌੜਾਂ ਬਣਾਉਣ ਵਾਲੀ ਹਰਲੀਨ ਦਿਓਲ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਵਾਪਸ ਆਈ ਹੈ। ਉਹ 86ਵੇਂ ਸਥਾਨ ‘ਤੇ ਪਹੁੰਚ ਗਈ ਹੈ।

Read More: ICC Women’s ODI Rankings: ਭਾਰਤ ਦੀ ਸਮ੍ਰਿਤੀ ਮੰਧਾਨਾ ਵਨਡੇ ਰੈਂਕਿੰਗ ‘ਚ ਟਾਪ ‘ਤੇ ਕਾਬਜ

Scroll to Top