Smarter Music Studio

ਮੋਹਾਲੀ ‘ਚ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਉਦਘਾਟਨ, ਕਾਮੇਡੀਅਨ ਗੁਰਪ੍ਰੀਤ ਘੁੱਗੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

ਮੋਹਾਲੀ/ ਚੰਡੀਗੜ੍ਹ, 21 ਜਨਵਰੀ 2026: ਮੋਹਾਲੀ ‘ਚ ਅਤਿ-ਆਧੁਨਿਕ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਉਦਘਾਟਨ ਕੀਤਾ ਗਿਆ ਹੈ। ਇਸ ਨਾਲ ਉੱਤਰੀ ਭਾਰਤ ਦੇ ਮਨੋਰੰਜਨ ਖੇਤਰ ਨੂੰ ਵੱਡਾ ਹੁਲਾਰਾ ਮਿਲਿਆ ਹੈ | ਇਹ ਸਟੂਡੀਓ ਟੈਕਨੋਲੋਜੀ ਨਾਲ ਸੰਚਾਲਿਤ ਇਹ ਮਿਊਜ਼ਿਕ ਅਤੇ ਪੋਸਟ-ਪ੍ਰੋਡਕਸ਼ਨ ਸਟੂਡੀਓ ਹੁਣ ਖੇਤਰ ਦੇ ਕਲਾਕਾਰਾਂ, ਫ਼ਿਲਮ ਨਿਰਮਾਤਾਵਾਂ ਅਤੇ ਕੰਟੈਂਟ ਕ੍ਰੀਏਟਰਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਡਕਸ਼ਨ ਇਨਫ੍ਰਾਸਟਰਕਚਰ ਦੀ ਸਹੂਲਤ ਸਥਾਨਕ ਤੌਰ ’ਤੇ ਹੀ ਉਪਲਬੱਧ ਕਰਵਾਏਗਾ।

ਇਸ ਮੌਕੇ ਸਟੂਡੀਓ ਦੇ ਉਦਘਾਟਨ ਸਮਾਗਮ ‘ਚ ਪ੍ਰਸਿੱਧ ਬਾਲੀਵੁੱਡ ਅਤੇ ਪੰਜਾਬੀ ਅਦਾਕਾਰ, ਕਾਮੇਡੀਅਨ ਗੁਰਪ੍ਰੀਤ ਘੁੱਗੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਮਿਊਜ਼ਿਕ, ਫ਼ਿਲਮ ਅਤੇ ਓਟੀਟੀ ਖੇਤਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ, ਨਿਰਦੇਸ਼ਕ, ਨਿਰਮਾਤਾ ਅਤੇ ਉਦਯੋਗਕ ਪੇਸ਼ੇਵਰ ਵੱਡੀ ਗਿਣਤੀ ‘ਚ ਮੌਜੂਦ ਰਹੇ। ਸਮਾਜ ਦੌਰਾਨ ਉਦਯੋਗ ਦੀ ਉੱਤਰੀ ਭਾਰਤ ‘ਚ ਵਿਸ਼ਵ ਪੱਧਰੀ ਕ੍ਰੀਏਟਿਵ ਇਨਫ੍ਰਾਸਟਰਕਚਰ ਪ੍ਰਤੀ ਵਧ ਰਹੀ ਮੰਗ ਸਾਫ਼ ਤੌਰ ’ਤੇ ਵੇਖਣ ਨੂੰ ਮਿਲੀ।

ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਕਿਹਾ, “ਸਮਾਰਟਰਜ਼ ਮਿਊਜ਼ਿਕ ਸਟੂਡੀਓ ਪੰਜਾਬ ਦੀ ਕ੍ਰੀਏਟਿਵ ਇੰਡਸਟਰੀ ਲਈ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਇੱਥੇ ਮੌਜੂਦ ਟੈਕਨੋਲੋਜੀ, ਸਾਊਂਡ ਡਿਜ਼ਾਈਨ ਅਤੇ ਵਿਜ਼ੂਅਲ ਪੋਸਟ-ਪ੍ਰੋਡਕਸ਼ਨ ਗਲੋਬਲ ਮਿਆਰਾਂ ਦੇ ਬਰਾਬਰ ਹਨ। ਮੋਹਾਲੀ ‘ਚ ਅਜਿਹੀ ਵਿਸ਼ਵ ਪੱਧਰੀ ਸਹੂਲਤ ਦੀ ਸ਼ੁਰੂਆਤ ਹੋਣਾ ਬਹੁਤ ਹੀ ਪ੍ਰੇਰਣਾਦਾਇਕ ਹੈ। ਇਹ ਸਟੂਡੀਓ ਸਥਾਨਕ ਪ੍ਰਤਿਭਾ ਲਈ ਨਵੇਂ ਮੌਕੇ ਖੋਲ੍ਹੇਗਾ ਅਤੇ ਪੰਜਾਬੀ ਸੰਗੀਤ ਤੇ ਸਿਨੇਮਾ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗਾ।”

Smarters Music Studio l

ਸਟੂਡੀਓ ਦੇ ਸੰਸਥਾਪਕ ਅਤੇ ਪ੍ਰਸਿੱਧ ਮਿਊਜ਼ਿਕ ਪ੍ਰੋਡਿਊਸਰ ਤੇ ਮਿਕਸਿੰਗ–ਮਾਸਟਰਿੰਗ ਮਾਹਰ ਸੁੱਖ ਬਰਾੜ ਨੇ ਕਿਹਾ, “ਸਮਾਰਟਰਜ਼ ਮਿਊਜ਼ਿਕ ਸਟੂਡੀਓ ਦੀ ਪਰਿਕਲਪਨਾ ਪੰਜਾਬ ‘ਚ ਹੀ ਅੰਤਰਰਾਸ਼ਟਰੀ ਪੱਧਰ ਦੀ ਮਿਊਜ਼ਿਕ ਅਤੇ ਪੋਸਟ-ਪ੍ਰੋਡਕਸ਼ਨ ਟੈਕਨੋਲੋਜੀ ਲਿਆਉਣ ਦੇ ਉਦੇਸ਼ ਨਾਲ ਕੀਤੀ ਹੈ। ਸਾਡਾ ਮਕਸਦ ਕਲਾਕਾਰਾਂ, ਫ਼ਿਲਮ ਨਿਰਮਾਤਾਵਾਂ ਅਤੇ ਕੰਟੈਂਟ ਕ੍ਰੀਏਟਰਾਂ ਨੂੰ ਇੱਕ ਐਸਾ ਮੰਚ ਪ੍ਰਦਾਨ ਕਰਨਾ ਹੈ, ਜਿੱਥੇ ਰਚਨਾਤਮਕਤਾ ਨੂੰ ਵਿਸ਼ਵ ਪੱਧਰੀ ਇਨਫ੍ਰਾਸਟਰਕਚਰ ਦਾ ਪੂਰਾ ਸਹਿਯੋਗ ਮਿਲੇ।

ਮੋਹਾਲੀ ਤੋਂ ਸ਼ੁਰੂਆਤ ਕਰਕੇ ਅਸੀਂ ਉੱਤਰੀ ਭਾਰਤ ਦੇ ਮਿਊਜ਼ਿਕ, ਫ਼ਿਲਮ ਅਤੇ ਓਟੀਟੀ ਇਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਾਂ। ਸਮਾਰਟਰਜ਼ ਮਿਊਜ਼ਿਕ ਸਟੂਡੀਓ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇੱਥੇ ਸਥਾਪਿਤ ਦਾ ਵਿੰਸੀ ਰਿਜ਼ਾਲਵ ਐਡਵਾਂਸਡ ਪੈਨਲ ਹੈ, ਜੋ ਅੰਤਰਰਾਸ਼ਟਰੀ ਸਿਨੇਮਾ ਅਤੇ ਪ੍ਰੀਮੀਅਮ ਓਟੀਟੀ ਪ੍ਰੋਜੈਕਟਾਂ ‘ਚ ਵਰਤਿਆ ਜਾਣ ਵਾਲਾ ਹਾਈ-ਐਂਡ ਕਲਰ ਗ੍ਰੇਡਿੰਗ ਸਿਸਟਮ ਹੈ। ਇਸ ਨਾਲ ਇਹ ਉੱਤਰੀ ਭਾਰਤ ਦਾ ਪਹਿਲਾ ਮਿਊਜ਼ਿਕ ਸਟੂਡੀਓ ਬਣ ਗਿਆ ਹੈ, ਜਿੱਥੇ ਅਧੁਨਿਕ ਵਿਜ਼ੂਅਲ ਪੋਸਟ-ਪ੍ਰੋਡਕਸ਼ਨ ਸੁਵਿਧਾਵਾਂ ਇੱਕ ਹੀ ਛੱਤ ਹੇਠਾਂ ਉਪਲਬੱਧ ਹਨ।

ਸਟੂਡੀਓ ‘ਚ ਪ੍ਰੋਫੈਸ਼ਨਲ ਰਿਕਾਰਡਿੰਗ, ਮਿਊਜ਼ਿਕ ਪ੍ਰੋਡਕਸ਼ਨ, ਸਟੀਰੀਓ ਅਤੇ ਡੌਲਬੀ ਐਟਮੌਸ ਮਿਕਸਿੰਗ–ਮਾਸਟਰਿੰਗ, ਬੈਕਗ੍ਰਾਊਂਡ ਸਕੋਰਿੰਗ, ਡਬਿੰਗ, ਪੌਡਕਾਸਟ ਪ੍ਰੋਡਕਸ਼ਨ ਅਤੇ ਸਾਊਂਡ ਰੀਸਟੋਰੇਸ਼ਨ ਵਰਗੀਆਂ ਸਾਰੀਆਂ ਆਧੁਨਿਕ ਸਹੂਲਤਾਂ ਮੌਜੂਦ ਹਨ, ਜੋ ਇੰਡਸਟਰੀ-ਗ੍ਰੇਡ ਅਕੂਸਟਿਕਸ ਅਤੇ ਪ੍ਰੀਮੀਅਮ ਮਾਨੀਟਰਿੰਗ ਸਿਸਟਮ ਨਾਲ ਲੈਸ ਹਨ। ਮੋਹਾਲੀ ‘ਚ ਰਣਨੀਤਿਕ ਤੌਰ ’ਤੇ ਸਥਿਤ ਇਹ ਸਟੂਡੀਓ ਮੈਟਰੋ ਸ਼ਹਿਰਾਂ ’ਤੇ ਨਿਰਭਰਤਾ ਘਟਾਏਗਾ ਅਤੇ ਉੱਤਰੀ ਭਾਰਤ ਨੂੰ ਮਿਊਜ਼ਿਕ ਅਤੇ ਫ਼ਿਲਮ ਪ੍ਰੋਡਕਸ਼ਨ ਦਾ ਮਜ਼ਬੂਤ ਕੇਂਦਰ ਬਣਾਉਣ ਦੀ ਦਿਸ਼ਾ ‘ਚ ਅਹਿਮ ਭੂਮਿਕਾ ਨਿਭਾਏਗਾ।

Read More: ਫਿਲਮ ਧੁਰੰਧਰ ਨੇ ਦੁਨੀਆ ਭਰ ‘ਚ 1200 ਕਰੋੜ ਰੁਪਏ ਤੋਂ ਵੱਧ ਕਮਾਏ, RRR ਨੂੰ ਪਿੱਛੇ ਛੱਡਿਆ

ਵਿਦੇਸ਼

Scroll to Top